ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਰੂਹ ਕੰਬਾਊ ਘਟਨਾ ਵਾਪਰ ਗਈ। ਇੱਕ ਮਜ਼ਦੂਰ ਦੀ ਦਰਦਨਾਕ ਮੌ.ਤ ਹੋ ਗਈ। ਉਹ ਹੜੰਬਾ ਮਸ਼ੀਨ ਵਿਚ ਫਸ ਗਿਆ। ਇਸ ਨਾਲ ਉਸ ਦੇ ਸਰੀਰ ਦੇ ਪੈਰਾਂ ਤੋਂ ਉੱਪਰ ਤੱਕ ਚਿੱਥੜੇ ਉੱਡ ਗਏ। ਸੂਚਨਾ ਮਿਲਣ ‘ਤੇ ਥਾਣਾ ਬਧਰਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ, ਮਸ਼ੀਨ ‘ਚੋਂ ਮਜ਼ਦੂਰ ਦੇ ਟੁੱਕੜੇ ਕੱਢ ਕੇ ਪੋਸਟਮਾਰਟਮ ਲਈ ਚਰਖੀ ਦਾਦਰੀ ਸਿਵਲ ਹਸਪਤਾਲ ਭੇਜ ਦਿੱਤੇ। ਪੁਲਿਸ ਨੇ ਇਸ ਮਾਮਲੇ ‘ਤੇ ਕਾਰਵਾਈ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਦਲਵਾਸ ਦਾ ਰਹਿਣ ਵਾਲਾ 33 ਸਾਲਾ ਬਿਜੇਂਦਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਤਿੰਨ ਬੱਚਿਆਂ ਸਮੇਤ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਉਹ ਪਿੰਡ ਦਲਵਾਸ ਵਾਸੀ ਇੱਕ ਕਿਸਾਨ ਦੇ ਖੇਤ ਵਿੱਚ ਕਣਕ ਦੀ ਵਾਢੀ ਕਰਨ ਲਈ ਮਜ਼ਦੂਰ ਵਜੋਂ ਗਿਆ ਸੀ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹੜੰਬਾ ਮਸ਼ੀਨ ‘ਚ ਫਸਣ ਨਾਲ ਉਸ ਦੀ ਦਰਦਨਾਕ ਮੌ.ਤ ਹੋ ਗਈ।
ਮਸ਼ੀਨ ਦੇ ਅੰਦਰ ਹੀ ਮਜ਼ਦੂਰ ਬਿਜੇਂਦਰ ਦੇ ਪੈਰਾਂ ਦੇ ਉੱਪਰ ਦਾ ਸਾਰਾ ਹਿੱਸਾ ਮਸ਼ੀਨ ਵਿੱਚ ਕੱਟਿਆ ਗਿਆ ਹੈ। ਘਟਨਾ ਦੀ ਸੂਚਨਾ ਰਾਤ ਨੂੰ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾ.ਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।
ਸ਼ਨੀਵਾਰ ਨੂੰ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਦੇ ਭਰਾ ਅਨੂਪ ਅਤੇ ਉਸ ਦੇ ਸਾਥੀ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਪੁਲਿਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਕਣਕ ਕੱਢਦਿਆਂ ਵਾਪਰ ਗਈ ਰੂਹ ਕੰਬਾਊ ਘਟਨਾ, ਪੈਰਾਂ ਤੋਂ ਸਿਰ ਤਕ ਕੱਟਿਆ ਗਿਆ ਮਜ਼ਦੂਰ, ਹੋਇਆ ਟੁੱਕ.ੜੇ ਟੁੱਕ.ੜੇ
ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਰੂਹ ਕੰਬਾਊ ਘਟਨਾ ਵਾਪਰ ਗਈ। ਇੱਕ ਮਜ਼ਦੂਰ ਦੀ ਦਰਦਨਾਕ ਮੌ.ਤ ਹੋ ਗਈ।…
