ਲੰਡਨ : ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਅਤੇ ਸਪੋਰਟ ਸਟਾਫ਼ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ (High Commission) ਦਾ ਦੌਰਾ ਕੀਤਾ। ਇਸ ਦੌਰਾਨ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਕੁਮਾਰਨ ਪੇਰੀਆਸਾਮੀ ਅਤੇ ਉੱਥੇ ਮੌਜੂਦ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਖਿਡਾਰੀਆਂ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਹ ਮੁਲਾਕਾਤ ਖਿਡਾਰੀਆਂ ਅਤੇ ਉੱਥੇ ਮੌਜੂਦ ਸਾਰੇ ਲੋਕਾਂ ਲਈ ਬੇਹੱਦ ਯਾਦਗਾਰ ਰਹੀ, ਜਿੱਥੇ ਪ੍ਰਵਾਸੀ ਭਾਰਤੀਆਂ ਨੇ ਟੀਮ ਦਾ ਉਤਸ਼ਾਹ ਵਧਾਇਆ। ਇਸ ਖ਼ਾਸ ਮੌਕੇ ‘ਤੇ ਬੀਸੀਸੀਆਈ (BCCI) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਵੀ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਭਾਰਤੀ ਕ੍ਰਿਕਟ ਦੇ ਸੁਨਹਿਰੀ ਦੌਰ ਦੇ ਨਾਲ-ਨਾਲ ਕਈ ਇਤਿਹਾਸਕ ਟੀਮਾਂ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਕਪਤਾਨ ਰੋਹਿਤ, ਕੋਹਲੀ ਅਤੇ ਗੰਭੀਰ ਨੇ ਲਗਾਏ ਠਹਾਕੇ
A memorable evening in London as #TeamIndia visited the High Commission.
The players and support staff were welcomed by the High Commissioner of India to the UK, Mr Kumaran Periasamy, and members of the Indian diaspora in the UK.
BCCI Vice-President Mr Rajeev Shukla also… pic.twitter.com/RfBaQxaTey
— BCCI (@BCCI) July 19, 2026
ਰੋਹਿਤ ਸ਼ਰਮਾ ਦੇ ਵਨਡੇ ਕਰੀਅਰ ਅਤੇ ਸੰਨਿਆਸ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਲੰਡਨ ਹਾਈ ਕਮਿਸ਼ਨ ਤੋਂ ਸਾਹਮਣੇ ਆਈ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਤਸਵੀਰ ਵਿੱਚ ਕਪਤਾਨ ਰੋਹਿਤ ਸ਼ਰਮਾ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਮੁੱਖ ਕੋਚ ਗੌਤਮ ਗੰਭੀਰ ਇੱਕਠੇ ਹਲਕੇ-ਫੁਲਕੇ ਅੰਦਾਜ਼ ਵਿੱਚ ਠਹਾਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਮੈਦਾਨ ਤੋਂ ਬਾਹਰ ਖਿਡਾਰੀਆਂ ਦੀ ਇਹ ਸਹਿਜ ਮੁਸਕਾਨ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਰੋਹਿਤ ਦੇ ਭਵਿੱਖ ਅਤੇ ਟੀਮ ਵਿੱਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ। ਇਸ ਤੋਂ ਪਹਿਲਾਂ ਲਾਰਡਸ ਦੇ ਮੈਦਾਨ ‘ਤੇ ਅਭਿਆਸ ਸੈਸ਼ਨ ਦੌਰਾਨ ਵੀ ਇੱਕ ਦਿਲਚਸਪ ਵੀਡੀਓ ਵਾਇਰਲ ਹੋਈ ਸੀ, ਜਿੱਥੇ ਬਾਲਕੋਨੀ ਵਿੱਚ ਖੜ੍ਹੇ ਮੁੱਖ ਕੋਚ ਗੌਤਮ ਗੰਭੀਰ ਨੇ ਕੁਝ ਮਜ਼ਾਕੀਆ ਇਸ਼ਾਰੇ ਕੀਤੇ, ਜਿਸ ਨੂੰ ਦੇਖ ਕੇ ਰੋਹਿਤ ਸ਼ਰਮਾ ਅਤੇ ਬਾਕੀ ਸਪੋਰਟ ਸਟਾਫ਼ ਆਪਣਾ ਹਾਸਾ ਨਹੀਂ ਰੋਕ ਸਕਿਆ। ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
BCCI ਨੇ ਦਿੱਤਾ ਵੱਡਾ ਬਿਆਨ
ਦੂਜੇ ਵਨਡੇ ਮੈਚ ਦੌਰਾਨ ਸੋਸ਼ਲ ਮੀਡੀਆ ‘ਤੇ ਇਹ ਅਫ਼ਵਾਹਾਂ ਤੇਜ਼ ਹੋ ਗਈਆਂ ਸਨ ਕਿ ਲਾਰਡਸ ਵਿਖੇ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੋਹਿਤ ਸ਼ਰਮਾ ਦੇ ਕਰੀਅਰ ਦਾ ਆਖਰੀ ਵਨਡੇ ਹੋ ਸਕਦਾ ਹੈ। ਹਾਲਾਂਕਿ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਦੇਵਜੀਤ ਸੈਕੀਆ ਨੇ ਇਹਨਾਂ ਸਾਰੀਆਂ ਅਟਕਲਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਸੈਕੀਆ ਨੇ ਸਪੱਸ਼ਟ ਕੀਤਾ ਕਿ ਰੋਹਿਤ ਦੇ ਸੰਨਿਆਸ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਚੋਣਕਾਰਾਂ (Selectors) ਦੀਆਂ ਯੋਜਨਾਵਾਂ ਵਿੱਚ ਰੋਹਿਤ ਸ਼ਾਮਲ ਹਨ, ਉਹ ਭਾਰਤੀ ਟੀਮ ਲਈ ਖੇਡਦੇ ਰਹਿਣਗੇ। ਚੋਣਕਾਰਾਂ ਵਿਚਾਲੇ ਰੋਹਿਤ ਦੇ ਭਵਿੱਖ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਸੀ, ਜਿਸ ਦੀ ਜਾਣਕਾਰੀ ਕੋਚ ਗੰਭੀਰ ਨੂੰ ਵੀ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਅਫ਼ਗਾਨਿਸਤਾਨ ਅਤੇ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਲਈ ਟੀਮ ਵਿੱਚ ਚੁਣਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

