ਜਗਰਾਓਂ : ਮੋਗਾ ਦੇ ਪਿੰਡ ਦੀ ਰਿਹਣ ਵਾਲੀ ਵਿਧਵਾ ਮਹਿਲਾ ਦੇ ਨਾਲ ਸਥਾਨਕ ਕੋਰਟ ਕੰਪਕਲੈਕਸ ਵਿਚ ਐਡਵੋਕੇਟ ਦੇ ਕੈਬਿਨ ਵਿਚ ਇਕ ਫਾਇਨਾਂਸਰ ਨੇ ਬਲਾ.ਤਕਾਰ ਕੀਤਾ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਗ੍ਰਿਫ਼.ਤਾਰ ਕਰ ਕੇ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਿਮੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ ਹੋਈ ਹੈ।
ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਮਹਿਲਾ ਨਾਲ ਬਲਾ.ਤਕਾਰ ਕੀਤਾ। ਮੁਲਜ਼ਮ ਨੇ ਮਹਿਲਾ ਨੂੰ ਉਸ ਦੀ ਧੀ ਦੀ ਪੜ੍ਹਾਈ ਲਈ ਦਿੱਤੇ ਜਾਣ ਵਾਲੇ ਲੋਨ ਦੀ ਫਾਈਲ ਭਰਨ ਲਈ ਹੀ ਮੋਗਾ ਤੋਂ ਜਗਰਾਓਂ ਬੁਲਾਇਆ ਸੀ ਪਰ ਨਸ਼ੇ ਵਿਚ ਧੁੱਤ ਹੋ ਕੇ ਮਹਿਲਾ ਨਾਲ ਬਲਾ.ਤਕਾਰ ਕਰ ਕੇ ਉਸ ਨੂੰ ਵਾਪਸ ਭਜਾ ਦਿੱਤਾ।
30 ਮਾਰਚ ਦੀ ਘਟਨਾ ਤੋਂ ਬਾਅਦ ਮਹਿਲਾ ਨੇ 02 ਅਪ੍ਰੈਲ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿਚ ਜਾਂਚ ਦੌਰਾਨ ਮੁਲਜ਼ਮ ਫਾਇਨਾਂਸਰ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਜਗਰਾਓਂ ਵਿਚ ਸੁਖਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਜਾਣਦੀ ਸੀ, ਜੋ ਕਿ ਉਸ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ। ਮਹਿਲਾ ਨੇ ਦੱਸਿਆ ਕਿ ਉਸ ਦੀ 13 ਸਾਲ ਧੀ ਹੈ ਜੋ ਕਿ ਹਾਲੇ 5ਵੀਂ ਜਮਾਤ ਵਿਚ ਪਾਸ ਹੋਈ ਸੀ ਉਸ ਨੂੰ ਅੱਗੇ ਪੜ੍ਹਾਉਣ ਲਈ ਉਸ ਦੇ ਸਕੂਲ ਦਾਖਲੇ ਵਾਸਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਇਸ ਸਬੰਧੀ ਉਸ ਨੇ ਆਪਣੇ ਮੂੰਹ ਬੋਲੇ ਭਰਾ ਨਾਲ ਕਿਸੇ ਤੋਂ ਵਿਆਜ ਉਤੇ ਪੈਸ ਦਿਵਾਉਣ ਨੂੰ ਕਿਹਾ ਸੀ। ਉਸ ਦੇ ਮੂੰਹ ਬੋਲੇ ਭਰਾ ਸੁਖਬੀਰ ਨੇ ਕਿਹਾ ਕਿ ਉਸ ਦੀ ਫਾਇਨਾਂਸਰ ਨਾਲ ਪੂਰੀ ਗਲਬਾਤ ਹੋ ਗਈ ਹੈ। ਉਹ ਪੈਸੇ ਵਿਆਜ ਉਤੇ ਦੇ ਦੇਵੇਗਾ। ਇਸ ਕਾਰਨ ਉਹ 30 ਮਾਰਚ ਨੂੰ ਦੇਰ ਸ਼ਾਮ ਨੂੰ ਮੋਗਾ ਤੋਂ ਜਗਰਾਓਂ ਆ ਗਈ।
ਵਕੀਲ ਦੇ ਕਾਬਿਨ ਵਿਚ ਬਲਾ.ਤਕਾਰ
ਇਸ ਦੌਰਾਨ ਜਦੋਂ ਫਾਇਨਾਂਸਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕੋਰਟ ਕੰਪਲੈਕਸ ਵਿਚ ਐਡਵੋਕੇਟ ਕਪਿਲ ਦੇ ਕੈਬਿਨ ਵਿਚ ਆ ਜਾਵੇ। ਇਸ ੋਤਂ ਬਾਅਦ ਉਹ 248 ਨੰਬਰ ਕੈਬਿਨ ਵਿਚ ਚਲੇ ਗਏ। ਉਥੇ ਐਡਵੋਕੇਟ ਕਪਿਲ ਤੇ ਮੁਲਜ਼ਮ ਬੈਠੇ ਸ਼ਰਾਬ ਪੀ ਰਹੇ ਸਨ। ਜਦੋਂ ਉਹ ਕੈਬਿਨ ਵਿਚ ਪਹੁੰਚੀ ਤਾਂ ਉਸ ਨੂੰ ਬਿਠਾ ਕੇ ਵੇਟ ਕਰਨ ਨੂੰ ਕਿਹਾ ਗਿਆ। ਇਸ ਦੌਰਾਨ ਸੁਖਬੀਰ ਦਾ ਫੋਨ ਆ ਗਿਆ ਤੇ ਐਡਵੋਕੇਟ ਕਪਿਲ ਮੁਲਜ਼ਮ ਫਾਇਨਾਂਸਰ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਘਰ ਜਾ ਰਿਹਾ ਹੈ। ਉਹ ਜਾਂਦੇ ਸਮੇਂ ਕੈਬਿਨ ਬੰਦ ਕਰ ਜਾਵੇ।
ਉਸ ਦੇ ਜਾਣ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਮੁਲਜ਼ਮ ਫਾਇਨਾਂਸਰ ਨੇ ਉਸ ਨੂੰ ਅੰਦਰ ਬੁਲਾ ਕੇ ਕੈਬਿਨ ਦੀ ਕੁੰਡੀ ਲਾ ਲਈ। ਉਸ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਰੋਲਾ ਪਾਇਆ ਪਰ ਉਸ ਦੀ ਆਵਾਜ਼ ਕੈਬਿਨ ਬਾਹਰ ਨਹੀਂ ਗਈ। ਮੁਲਜ਼ਮ ਨੇ ਉਸ ਨੂੰ ਬਲਾ.ਤਕਾਰ ਕਰਨ ਤੋਂ ਬਾਅਦ ਛੱਡਿਆ।
ਕੁਝ ਸਮੇਂ ਬਾਅਦ ਉਸ ਦਾ ਮੂੰਹ ਬੋਲਿਆ ਭਰਾ ਬਾਹਰ ਆ ਗਿਆ ਜੋ ਉਸ ਨੂੰ ਮੋਗਾ ਵਿਚ ਉਸ ਦੇ ਘਰ ਛੱਡ ਆਇਆ। ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਗਈ। ਇਸ ਕਾਰਨ ਉਸ ਨੇ ਸ਼ਿਕਾਇਤ ਵਾਰਦਾਤ ਦੇ ਦੋ ਦਿਨਾਂ ਬਾਅਦ ਪੁਲਿਸ ਨੂੰ ਦਿੱਤੀ।
ਇਸ ਸਬੰਧੀ ਐਸਆਈ ਕਿਰਨਦੀਪ ਕੌਰ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮ ਫਾਇਨਾਂਸਰ ਪਰਿਵੰਦਰ ਸਿੰਘ ਵਾਸੀ ਬਰਸਾਲ ਉਤੇ ਬਲਾ.ਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਗ੍ਰਿਫ਼.ਤਾਰ ਕਰ ਲਿਆ ਗਿਆ ਹੈ।



