ਬੀਤੇ ਦਿਨੀਂ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਭਜਾ ਲਿਜਾਣ ਉਤੇ ਪਰੇਸ਼ਾਨ ਹੋਏ ਉਸ ਦੇ ਪਿਤਾ ਨੇ ਫਾ.ਹਾ ਲੈ ਕੇ ਖੁ.ਦਕੁਸ਼ੀ ਕਰ ਲਈ ਸੀ। ਇਹ ਘਟਨਾ ਪੰਜਾਬ ਦੇ ਜਗਰਾਓ ਦੇ ਪਿੰਡ ਬਰਸਾਲ ਦੀ ਹੈ। ਇਸ ਮਾਮਲੇ ਵਿਚ ਅਪਡੇਟ ਸਾਹਮਣੇ ਆਈ ਹੈ। ਖੁਦਕੁਸ਼ੀ ਤੋਂ ਪਹਿਲਾਂ ਕੁੜੀ ਦੇ ਪਿਤਾ ਨੇ ਉਸ ਦੀ ਮਾਂ ਨੂੰ ਫੋਨ ਕੀਤਾ ਸੀ। ਮ੍ਰਿਤਕ ਦੀ ਪਛਾਣ ਗੁਰਅਵਤਾਰ ਸਿੰਘ ਵਾਸੀ ਪਿੰਡ ਬਰਸਾਲ ਜਗਰਾਉਂ ਵਜੋਂ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਲੜਕੇ ਸਮੇਤ ਉਸ ਦੀ ਮਾਂ, ਭੈਣ ਅਤੇ ਭਰਜਾਈ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਹੋਇਆ ਹੈ।
ਮੁਲਜ਼ਮਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ, ਊਸ਼ਾ ਰਾਣੀ ਵਾਸੀ ਪਿੰਡ ਬਰਸਾਲ, ਸਨਮਪ੍ਰੀਤ ਕੌਰ ਉਰਫ਼ ਸਿੰਮੀ ਅਤੇ ਮਨੋਹਰ ਸਿੰਘ ਵਾਸੀ ਤੁਗਲ ਵਜੋਂ ਹੋਈ ਹੈ। ਪੁਲਿਸ ਚੌਕੀ ਦੇ ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਅਵਤਾਰ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰ ਸੀ। ਉਹ ਖੁਦ ਇੱਕ ਬੁਟੀਕ ਦੀ ਦੁਕਾਨ ‘ਤੇ ਕੰਮ ਕਰਦੀ ਹੈ। ਜਦੋਂ ਕਿ ਉਸ ਦੀ ਬੇਟੀ ਯੂਨੀਵਰਸਿਟੀ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਹੈ। ਮੁਲਜ਼ਮ ਨੌਜਵਾਨ ਜਸ਼ਨਪ੍ਰੀਤ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੀ ਲੜਕੀ ਕੰਮ ‘ਤੇ ਗਈ ਸੀ ਪਰ ਸ਼ਾਮ ਤਕ ਵਾਪਸ ਨਹੀਂ ਆਈ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਯੂਨੀਵਰਸਿਟੀ ਵਿੱਚ ਇਹ ਗੱਲ ਸਾਹਮਣੇ ਆਈ ਕਿ ਲੜਕੀ ਨੇ 3 ਵਜੇ ਛੁੱਟੀ ਲੈ ਲਈ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਕਰਨ ਦੀ ਗੱਲ ਕਹਿ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਲੜਕਾ ਵੀ ਘਰ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮੁਲਜ਼ਮ ਲੜਕੇ ਨੇ ਆਪਣੀ ਮਾਂ, ਭੈਣ ਅਤੇ ਜੀਜਾ ਨਾਲ ਮਿਲ ਕੇ ਉਨ੍ਹਾਂ ਦੀ ਲੜਕੀ ਨੂੰ ਵਿਆਹ ਦੇ ਬਹਾਨੇ ਅਗਵਾ ਕਰ ਲਿਆ ਹੈ।
ਇਸ ਦੌਰਾਨ ਉਹ ਆਪਣੀ ਧੀ ਦੀ ਭਾਲ ਵਿਚ ਆਪਣੇ ਦਿਓਰ ਦੇ ਘਰ ਗਈ। ਜਦਕਿ ਉਸਦਾ ਪਤੀ ਪਿੰਡ ਬਰਸਾਲ ਵਿਖੇ ਇਕੱਲਾ ਸੀ। ਇਸ ਦੌਰਾਨ ਉਸ ਨੂੰ ਆਪਣੇ ਪਤੀ ਦਾ ਫੋਨ ਆਇਆ ਕਿ ਉਹ ਖ਼ੁ.ਦਕੁਸ਼ੀ ਕਰਨ ਲੱਗਾ ਹੈ। ਉਹ ਲੋਕਾਂ ਦੇ ਤਾਅਨੇ ਨਹੀਂ ਸੁਣ ਸਕਦਾ। ਉਹ ਹੁਣ ਸਿਰ ਉੱਚਾ ਕਰਕੇ ਪਿੰਡ ਵਿਚ ਤੁਰਨ ਦੇ ਯੋਗ ਨਹੀਂ ਰਿਹਾ। ਉਸ ਦੀ ਧੀ ਨੂੰ ਭਜਾਉਣ ਵਾਲਿਆਂ ਨੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਉਹ ਦੁਨੀਆਂ ਨੂੰ ਅਲਵਿਦਾ ਕਹਿ ਕੇ ਇੱਥੋਂ ਜਾ ਰਿਹਾ ਹੈ। ਜਦੋਂ ਤੱਕ ਪਤੀ ਦੇ ਸੱਦੇ ‘ਤੇ ਪਤਨੀ ਆਪਣੀ ਭਰਜਾਈ ਨਾਲ ਘਰ ਪਹੁੰਚੀ, ਉਦੋਂ ਤੱਕ ਉਸ ਦਾ ਪਤੀ ਫਾਹਾ ਲੈ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ। ਉਸ ਦਾ ਪਤੀ ਚੁੰਨੀ ਨਾਲ ਫਾ.ਹੇ ਉਤੇ ਲ.ਟ.ਕ ਰਿਹਾ ਸੀ। ਉਹ ਤੁਰੰਤ ਚੁੰਨੀ ਕੱਟ ਕੇ ਆਪਣੇ ਪਤੀ ਨੂੰ ਸਰਕਾਰੀ ਹਸਪਤਾਲ ਲੈ ਗਈ ਤਾਂ ਡਾਕਟਰ ਨੇ ਉਸ ਨੂੰ ਮ੍ਰਿ.ਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਚਾਰੋਂ ਮੁਲਜ਼ਮ ਅਜੇ ਫਰਾਰ ਹਨ।
‘ਸਿਰ ਉੱਚਾ ਚੁੱਕ ਤੁਰਨ ਜੋਗਾ ਨਹੀਂ ਰਿਹਾ, ਤਾਅਨੇ ਨਹੀਂ ਸਹਿ ਸਕਾਂਗਾ’, ਇਹ ਆਖ ਫਾ.ਹੇ ਉਤੇ ਝੂਲ ਗਿਆ ਬਾਪੂ, ਸਕਿਓਰਿਟੀ ਗਾਰਡ ਨਾਲ ਭੱਜੀ ਧੀ ਦਾ ਮਾਮਲਾ
ਬੀਤੇ ਦਿਨੀਂ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਭਜਾ ਲਿਜਾਣ ਉਤੇ ਪਰੇਸ਼ਾਨ ਹੋਏ ਉਸ ਦੇ ਪਿਤਾ ਨੇ ਫਾ.ਹਾ ਲੈ ਕੇ ਖੁ.ਦਕੁਸ਼ੀ ਕਰ…
