ਨੌਜਵਾਨ ਰਾਤ ਸਮੇਂ ਗੁਆਂਢੀ ਪਿੰਡ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ। ਉਹ ਕੁੜੀ ਦੇ ਘਰ ਵਿਚ ਦਾਖਲ ਹੋਇਆ ਤਾਂ ਇਸ ਦੀ ਭਿਣਕ ਕੁੜੀ ਦੇ ਪਰਿਵਾਰ ਨੂੰ ਪੈ ਗਈ। ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਇਹ ਮਾਮਲਾ ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਸੋਢੀਵਾਲਾ ਉਗੋਕੇ ਦਾ ਹੈ।
ਜਾਣਕਾਰੀ ਅਨੁਸਾਰ ਪਿੰਡ ਸੋਢੀਵਾਲਾ ਉਗੋਕੇ ਦੇ ਨੌਜਵਾਨ ਗੁਰਬਖਸ਼ ਸਿੰਘ ਦੀ ਨੇੜਲੇ ਪਿੰਡ ਸਧਾਰਨਪੁਰ ਦੀ ਇਕ ਲੜਕੀ ਨਾਲ ਗੱਲਬਾਤ ਸੀ, ਜੋ ਰਾਤ ਸਮੇਂ ਉਸ ਨੂੰ ਘਰ ਮਿਲਣ ਲਈ ਗਿਆ ਸੀ। ਆਵਾਜ਼ ਸੁਣਾਈ ਦੇਣ ਉਤੇ ਕੁੜੀ ਦੇ ਦਾਦਾ ਤੇ ਭਰਾ ਨੇ ਨੌਜਵਾਨ ਨੂੰ ਫੜ ਲਿਆ। ਦਾਦੇ ਨੇ ਮੁੰਡੇ ਦੇ ਸਿਰ ਵਿਚ ਸੱਟ ਮਾਰ ਦਿੱਤੀ। ਗੁਰਬਖਸ਼ ਉਥੋਂ ਭੱਜ ਨਿਕਲਿਆ ਤੇ ਆਪਣੇ ਨਾਨੇ ਘਰ ਚਲਾ ਗਿਆ। ਜਿਥੇ ਰਾਤ ਸੌਂ ਤਾਂ ਗਿਆ ਪਰ ਸਵੇਰੇ ਉਠਿਆ ਨਹੀਂ। ਉਸ ਦੀ ਮੌ.ਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਿਥੀ ਸਿੰਘ ਦੇ ਬਿਆਨਾਂ ਉਤੇ ਪੁਲਿਸ ਵਲੋਂ ਥਾਣਾ ਘੱਗਾ ‘ਚ ਕਥਿਤ ਦੋਸ਼ੀਆਂ ਜੈਮਲ ਸਿੰਘ ਪੁੱਤਰ ਛੋਟੂ ਰਾਮ, ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਸਧਾਰਨਪੁਰ ਖ਼ਿਲਾਫ਼ ਕ.ਤ.ਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਘੱਗਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾ.ਬੂ ਕਰ ਲਿਆ ਜਾਵੇਗਾ।
ਰਾਤ ਸਮੇਂ ਪ੍ਰੇਮਿਕਾ ਨੂੰ ਮਿਲਣ ਲਈ ਘਰ ਦਾਖਲ ਹੋਇਆ ਨੌਜਵਾਨ, ਭਿਣਕ ਲੱਗਣ ਉਤੇ ਦਾਦੇ ਤੇ ਭਰਾ ਨੇ ਸਿਰ ਵਿਚ ਮਾਰੀਆਂ ਸੱਟਾਂ, ਮੌ.ਤ
ਨੌਜਵਾਨ ਰਾਤ ਸਮੇਂ ਗੁਆਂਢੀ ਪਿੰਡ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ। ਉਹ ਕੁੜੀ ਦੇ ਘਰ ਵਿਚ ਦਾਖਲ ਹੋਇਆ ਤਾਂ ਇਸ ਦੀ ਭਿਣਕ ਕੁੜੀ ਦੇ ਪਰਿਵਾਰ…
