ਨੰਗਲ–ਪੰਜਾਬ ਵਿਚ ਵੱਡੀ ਵਾਰ.ਦਾਤ ਵਾਪਰੀ ਹੈ। ਨੰਗਲ ਦੇ ਰੇਲਵੇ ਰੋਡ ’ਤੇ ਅਣਪਛਾਤੇ ਹਮਲਾਵਰਾਂ ਨੇ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਦੇ ਜ਼ਿਲ੍ਹਾ ਪ੍ਰਧਾਨ ਦਾ ਤੇਜ਼ਧਾਰ ਹਥਿਆਰ ਨਾਲ ਕ.ਤ.ਲ ਕਰ ਦਿੱਤਾ ਹੈ। ਰੇਲਵੇ ਰੋਡ ਦੇ ਦੁਕਾਨਦਾਰ ਮੁਨੀਸ਼ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਤਕਰੀਬਨ 5 ਵਜੇ ਨੇੜਲੀ ਦੁਕਾਨ ਦੇ ਮਾਲਕ ਵਿਕਾਸ ਪ੍ਰਭਾਕਰ ਦੀ ਗੰਭੀਰ ਹਾਲਤ ਬਾਰੇ ਪਤਾ ਲੱਗਿਆ ਤਾਂ ਉਹ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਕਾਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ।
ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸੋਸ਼ਲ ’ਤੇ ਵਾਇਰਲ ਹੋ ਚੁੱਕੀ ਹੈ, ਜਿਸ ਵਿਚ 2 ਲੋਕ ਸਕੂਟਰੀ ’ਤੇ ਸਵਾਰ ਹੋ ਕੇ ਦੁਕਾਨ ਦੇ ਬਾਹਰ ਖੜ੍ਹੇ ਹਨ ਅਤੇ ਉਨ੍ਹਾਂ ਨੇ ਮੂੰਹ ਢੱਕੇ ਹੋਏ ਹਨ। ਇਕ ਵਿਅਕਤੀ ਦੁਕਾਨ ’ਚ ਦਾਖ਼ਲ ਹੁੰਦਾ ਵਿਖਾਈ ਦੇ ਰਿਹਾ ਹੈ ਅਤੇ ਕੁਝ ਦੇਰ ਬਾਅਦ ਦੋਵੇਂ ਸਕੂਟਰੀ ’ਤੇ ਫਰਾਰ ਹੋ ਜਾਂਦੇ ਹਨ।
ਰੇਲਵੇ ਰੋਡ ‘ਤੇ ਵਾਪਰੀ ਘਟਨਾ ਤੋਂ ਬਾਅਦ ਮਰਨ ਵਾਲਾ ਵਿਕਾਸ ਪ੍ਰਭਾਕਰ ਧਾਰਮਿਕ ਸੁਭਾਅ ਦਾ ਸੀ। ਇਸ ਕਾਰਨ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਕਾਸ ਦੋ ਧੀਆਂ ਦਾ ਪਿਤਾ ਸੀ। ਉਨ੍ਹਾਂ ਦੀ ਮੌ.ਤ ਤੋਂ ਬਾਅਦ ਰੇਲਵੇ ਰੋਡ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਉਧਰ, ਪੁਲਿਸ ਨੇ ਸੀਸੀਟੀਵੀ ਫੁਟੇਜ ਵੇਖਣ ਤੋਂ ਬਾਅਦ ਜਾਂਚ ਤੇਜ਼ ਕਰ ਦਿੱਤੀ ਹੈ। ਨੰਗਲ ਥਾਣਾ ਇੰਚਾਰਜ ਰਜਨੀਸ਼ ਚੌਧਰੀ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੇ ਵਧੀਕ ਡੀ. ਐੱਸ. ਪੀ. ਨੰਗਲ ਅਜੈ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਹਮਲਾਵਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਦੀ ਡਾਕਟਰ ਪ੍ਰਤਿਕਸ਼ਾ ਅਨੁਸਾਰ ਜਦੋਂ ਵਿਕਾਸ ਪ੍ਰਭਾਕਰ ਨੂੰ ਖ਼ੂਨ ਨਾਲ ਲਥਪਥ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌ.ਤ ਹੋ ਚੁੱਕੀ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੰਜਾਬ ਵਿਚ ਵੱਡੀ ਵਾਰ.ਦਾਤ, ਹਿੰਦੂ ਆਗੂ ਨੂੰ ਦੁਕਾਨ ਵਿਚ ਦਾਖਲ ਹੋ ਕੇ ਉਤਾਰਿਆ ਮੌ.ਤ ਦੇ ਘਾਟ, ਸੀਸੀਟੀਵੀ ਵਿਚ ਕੈਦ ਹੋਏ ਮੁਲਜ਼ਮ
ਨੰਗਲ–ਪੰਜਾਬ ਵਿਚ ਵੱਡੀ ਵਾਰ.ਦਾਤ ਵਾਪਰੀ ਹੈ। ਨੰਗਲ ਦੇ ਰੇਲਵੇ ਰੋਡ ’ਤੇ ਅਣਪਛਾਤੇ ਹਮਲਾਵਰਾਂ ਨੇ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਦੇ ਜ਼ਿਲ੍ਹਾ ਪ੍ਰਧਾਨ ਦਾ ਤੇਜ਼ਧਾਰ ਹਥਿਆਰ ਨਾਲ…
