Horrific fire in Morinda beauty salon: 8 ਤੋਂ 10 ਲੱਖ ਦਾ ਸਾਮਾਨ ਸੜ ਕੇ ਸੁਆਹ, ਪੀੜਤਾ ਨੇ ਜਤਾਇਆ ਸਾਜ਼ਿਸ਼ ਦਾ ਖ਼ਦਸ਼ਾ

ਮੋਰਿੰਡਾ: ਇੱਥੋਂ ਦੇ ਵੱਕਾਰੀ ਇਲਾਕੇ ਦਰਪਨ ਇਨਕਲੇਵ ਵਿੱਚ ਸਥਿਤ ਇੱਕ ਬਿਊਟੀ ਸੈਲੂਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ…

ਇੱਥੋਂ ਦੇ ਵੱਕਾਰੀ ਇਲਾਕੇ ਦਰਪਨ ਇਨਕਲੇਵ ਵਿੱਚ ਸਥਿਤ ਇੱਕ ਬਿਊਟੀ ਸੈਲੂਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ

ਮੋਰਿੰਡਾ: ਇੱਥੋਂ ਦੇ ਵੱਕਾਰੀ ਇਲਾਕੇ ਦਰਪਨ ਇਨਕਲੇਵ ਵਿੱਚ ਸਥਿਤ ਇੱਕ ਬਿਊਟੀ ਸੈਲੂਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਸੈਲੂਨ ਅੰਦਰ ਪਏ ਕੀਮਤੀ ਉਪਕਰਣ ਜਿਵੇਂ ਏਸੀ (AC), ਫਰਿੱਜ ਅਤੇ ਬਿਊਟੀ ਪ੍ਰੋਡਕਟਸ ਪੂਰੀ ਤਰ੍ਹਾਂ ਨਸ਼ਟ ਹੋ ਗਏ, ਜਿਸ ਕਾਰਨ ਦੁਕਾਨਦਾਰ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਦੇ ਸਮੇਂ ਦੁਕਾਨ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ।

ਸਵੇਰੇ ਸ਼ਟਰ ਚੁੱਕਦਿਆਂ ਹੀ ਉੱਡੇ ਹੋਸ਼

ਸੈਲੂਨ ਦੀ ਸੰਚਾਲਕ ਬਲਜੀਤ ਕੌਰ (ਵਾਸੀ ਰਤਨਗੜ੍ਹ) ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰਕੇ ਘਰ ਗਈ ਸੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਨੇ ਦੁਕਾਨ ਵਧਾਉਣ ਤੋਂ ਪਹਿਲਾਂ ਸਾਰੀਆਂ ਲਾਈਟਾਂ, ਮੇਨ ਸਵਿੱਚ ਅਤੇ ਐਮਸੀਬੀ (MCB) ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਸੀ। ਜਦੋਂ ਅਗਲੀ ਸਵੇਰ ਲਗਭਗ ਸਾਢੇ ਅੱਠ ਵਜੇ ਉਨ੍ਹਾਂ ਨੇ ਆ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ, ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਦੁਕਾਨ ਦੇ ਅੰਦਰ ਚਾਰੇ ਪਾਸੇ ਕਾਲਾ ਧੂੰਆਂ ਫੈਲਿਆ ਹੋਇਆ ਸੀ ਅਤੇ ਸਾਰਾ ਸਾਮਾਨ ਸੜ ਚੁੱਕਾ ਸੀ।

ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਕਰਮੀ ਲਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀ ਕੁਝ ਹੀ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਗਈ ਅਤੇ ਮੁਸਤੈਦੀ ਦਿਖਾਉਂਦੇ ਹੋਏ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਪਰ ਅਫ਼ਸੋਸ, ਜਦੋਂ ਤੱਕ ਅੱਗ ਨੂੰ ਬੁਝਾਇਆ ਗਿਆ, ਉਦੋਂ ਤੱਕ ਸੈਲੂਨ ਦਾ 8 ਤੋਂ 10 ਲੱਖ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਰਾਖ ਹੋ ਚੁੱਕਾ ਸੀ।

ਸ਼ਾਰਟ ਸਰਕਟ ਜਾਂ ਸਾਜ਼ਿਸ਼?

ਬਲਜੀਤ ਕੌਰ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੁਕਾਨ ਦੇ ਮਾਲਕ ਨਾਲ ਕੋਈ ਝਗੜਾ ਨਹੀਂ ਹੈ ਅਤੇ ਉਹ ਸਮੇਂ ਸਿਰ ਕਿਰਾਇਆ ਦਿੰਦੇ ਆ ਰਹੇ ਹਨ। ਹਾਲਾਂਕਿ, ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਇੱਕ ਪਰਿਵਾਰਕ ਵਿਵਾਦ (Dispute) ਚੱਲ ਰਿਹਾ ਹੈ। ਸਾਰੇ ਬਿਜਲੀ ਦੇ ਸਵਿੱਚ ਬੰਦ ਹੋਣ ਦੇ ਬਾਵਜੂਦ ਅੱਗ ਲੱਗਣ ਕਾਰਨ, ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਸ ਘਟਨਾ ਪਿੱਛੇ ਕਿਸੇ ਦੀ ਡੂੰਘੀ ਸਾਜ਼ਿਸ਼ ਜਾਂ ਰੰਜਿਸ਼ ਹੋ ਸਕਦੀ ਹੈ ਅਤੇ ਕਿਸੇ ਨੇ ਜਾਣਬੁੱਝ ਕੇ ਦੁਕਾਨ ਨੂੰ ਅੱਗ ਲਗਾਈ ਹੈ।

ਮੁਆਵਜ਼ਾ ਦਿਵਾਉਣ ਦਾ ਭਰੋਸਾ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਕੌਂਸਲਰ ਮਨਦੀਪ ਸਿੰਘ ਬਾਜਵਾ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੁਕਾਨ ਦੀ ਹਾਲਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬਿਊਟੀ ਪਾਰਲਰ ਬਹੁਤ ਵਧੀਆ ਚੱਲ ਰਿਹਾ ਸੀ ਅਤੇ ਉਹ ਪੀੜਤ ਮਹਿਲਾ ਨੂੰ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।

ਦੂਜੇ ਪਾਸੇ, ਥਾਣਾ ਸਿਟੀ ਮੋਰਿੰਡਾ ਦੇ ਐਸ.ਐਚ.ਓ. (SHO) ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬਲਜੀਤ ਕੌਰ ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ। ਸ਼ਿਕਾਇਤ ਵਿੱਚ ਪਰਿਵਾਰਕ ਵਿਵਾਦ ਅਤੇ ਅੱਗ ਲਗਾਏ ਜਾਣ ਦੇ ਖ਼ਦਸ਼ੇ ਦਾ ਜ਼ਿਕਰ ਕੀਤਾ ਗਿਆ ਹੈ। ਐਸ.ਐਚ.ਓ. ਨੇ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Big negligence of the administration in Gurugram: ਵਿਕਾਸ ਦੇ ਖੁੱਲ੍ਹੇ ਖੱਡੇ ‘ਚ ਵਾਰ ਵਾਰ ਡਿੱਗਣ ਦੇ ਮਾਮਲੇ ਆ ਰਹੇ ਸਾਹਮਣੇ; CCTV ਆਇਆ ਸਾਹਮਣੇ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *