160 ਫੁੱਟ ਡੂੰਘੇ ਬੋਰਵੈਲ ਵਿਚ ਜਾ ਡਿੱਗਾ 6 ਸਾਲਾ ਮਾਸੂਮ, ਰਾਤ ਭਰ ਤੋਂ ਬੋਰਵੈਲ ਕੋਲ ਬੈਠੀ ਰੋ ਕੁਰਲਾ ਰਹੀ ਹੈ ਮਾਂ

ਬੀਤੀ ਰਾਤ 6 ਸਾਲ ਦਾ ਮਾਸੂਮ 160 ਫੁੱਟ ਡੂੰਘੇ ਬੋਰਵੈੱਲ ਵਿਚ ਜਾ ਡਿੱਗਾ। ਬੋਰਵੈੱਲ ਵਿਚ ਡਿੱਗੇ 6 ਸਾਲ ਦੇ ਬੱਚੇ ਨੂੰ ਕੱਢਣ ਲਈ ਪ੍ਰਸ਼ਾਸਨ ਸਰਗਰਮ…

ਬੀਤੀ ਰਾਤ 6 ਸਾਲ ਦਾ ਮਾਸੂਮ 160 ਫੁੱਟ ਡੂੰਘੇ ਬੋਰਵੈੱਲ ਵਿਚ ਜਾ ਡਿੱਗਾ। ਬੋਰਵੈੱਲ ਵਿਚ ਡਿੱਗੇ 6 ਸਾਲ ਦੇ ਬੱਚੇ ਨੂੰ ਕੱਢਣ ਲਈ ਪ੍ਰਸ਼ਾਸਨ ਸਰਗਰਮ ਹੈ। ਬੋਰਵੈੱਲ ਦੇ ਪੈਰਲਲ 60 ਫੁੱਟ ਤੋਂ ਜ਼ਿਆਦਾ ਖੁਦਾਈ ਦੇ ਬਾਅਦ ਪਾਣੀ ਨਿਕਲ ਆਇਆ। ਬੱਚੇ ਦੀ ਮਾਂ ਸ਼ੀਲਾ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਾਮਲਾ ਰੀਵਾ ਜ਼ਿਲ੍ਹੇ ਮੁੱਖ ਦਫਤਰ ਤੋਂ ਲਗਪਗ 90 ਕਿਲੋਮੀਟਰ ਦੂਰ ਜਨੇਹ ਥਾਣਾ ਖੇਤਰ ਦੇ ਮਨਿਕਾ ਪਿੰਡ ਦਾ ਹੈ। ਬੱਚੇ ਮਯੰਕ ਦੇ ਪਿਤਾ ਵਿਜੇ ਆਦਿਵਾਸੀ ਹਨ। ਉਹ ਖੇਤ ਵਿਚ ਬੱਚਿਆਂ ਨਾਲ ਖੇਡ ਰਿਹਾ ਸੀ। ਇਸੇ ਦੌਰਾਨ ਖੇਤ ਵਿਚ ਹੀ ਖੁੱਲ੍ਹੇ ਪਏ ਬੋਰਵੈੱਲ ਵਿਚ ਡਿੱਗ ਗਿਆ। ਰੈਸਕਿਊ ਟੀਮ ਬੋਰਵੈੱਲ ਦੇ ਬਰਾਬਰ 10 ਜੇਸੀਬੀ ਮਸ਼ੀਨਾਂ ਨਾਲ ਖੁਦਾਈ ਕਰ ਰਹੀ ਹੈ। ਫਿਲਹਾਲ ਬੱਚੇ ਦੀ ਕੋਈ ਹਲਚਲ ਨਹੀਂ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉਪਰ ਮਿੱਟੀ ਆਉਣ ਕਾਰਨ ਉਹ ਡੂੰਘਾਈ ਵਿਚ ਚਲਾ ਗਿਆ।
ਬੱਚੇ ਦੀ ਮਾਂ ਸ਼ੀਲਾ ਆਪਣੀ ਮਾਸੂਮ ਧੀ ਨੂੰ ਗੋਦ ਵਿਚ ਲੈ ਕੇ ਰਾਤ ਭਰ ਘਟਨਾ ਵਾਲੀ ਥਾਂ ਉਤੇ ਬੈਠੀ ਰਹੀ। ਦਾਦਾ ਹਿੰਚਲਾਲ ਆਦਿਵਾਸੀ ਨੂੰ ਮਯੰਕ ਦੇ ਸੁਰੱਖਿਆ ਬਾਹਰ ਨਿਕਲਣ ਦੀ ਉਮੀਦ ਹੈ।ਕਿਹਾ ਕਿ ਸਾਨੂੰ ਭਗਵਾਨ ‘ਤੇ ਭਰੋਸਾ ਹੈ।

Leave a Reply

Your email address will not be published. Required fields are marked *