Diljit Dosanjh ਦੀ ਫਿਲਮ ‘Sutlej’ OTT ਪਲੇਟਫਾਰਮ ਤੋਂ ਹਟਾਈ ਗਈ; ਅਦਾਕਾਰ ਬੋਲੇ– “1995 ਵਿੱਚ ਵੀ ਆਵਾਜ਼ ਦਬਾਈ ਗਈ ਸੀ ਤੇ ਅੱਜ 2026 ਵਿੱਚ ਵੀ…”

ਮੁੰਬਈ : ਮਾਨਵ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘Sutlej’ ਨੂੰ ਲੈ ਕੇ ਇੱਕ…

ਮਾਨਵ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਤ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ 'Sutlej' ਨੂੰ ਲੈ ਕੇ ਇੱਕ ਵੱਡਾ

ਮੁੰਬਈ : ਮਾਨਵ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘Sutlej’ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਫਿਲਮ ਬੀਤੀ 3 ਜੁਲਾਈ ਨੂੰ ਓ.ਟੀ.ਟੀ. ਪਲੇਟਫਾਰਮ ‘ਜ਼ੀ-5’ (ZEE5) ‘ਤੇ ਰਿਲੀਜ਼ ਹੋਈ ਸੀ, ਪਰ ਮਹਿਜ਼ ਦੋ ਦਿਨਾਂ ਬਾਅਦ ਯਾਨੀ 5 ਜੁਲਾਈ (ਐਤਵਾਰ) ਦੀ ਸ਼ਾਮ ਨੂੰ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਫਿਲਮ ਹਟਾਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨਾਲ ਦੁੱਖ ਅਤੇ ਨਾਰਾਜ਼ਗੀ ਸਾਂਝੀ ਕੀਤੀ ਹੈ।

“ਅਸੀਂ 2026 ਵਿੱਚ ਜੀ ਰਹੇ ਹਾਂ ਪਰ ਸੋਚ ਕਿੱਥੇ ਖੜ੍ਹੀ ਹੈ?” – ਦਿਲਜੀਤ ਦੋਸਾਂਝ

ਇੰਸਟਾਗ੍ਰਾਮ ਲਾਈਵ ਦੌਰਾਨ ਦਿਲਜੀਤ ਨੇ ਕਿਹਾ, “ਕਈ ਲੋਕ ਸੋਚ ਰਹੇ ਸਨ ਕਿ ਐਤਵਾਰ ਨੂੰ ਆਰਾਮ ਨਾਲ ਫਿਲਮ ਦੇਖਾਂਗੇ। ਮੈਨੂੰ ਵੀ ਲੱਗਦਾ ਸੀ ਕਿ ਫਿਲਮ ਸੋਮਵਾਰ ਤੱਕ ਹਟਾਈ ਜਾਵੇਗੀ, ਪਰ ਇਸ ਨੂੰ ਐਤਵਾਰ ਸ਼ਾਮ ਨੂੰ ਹੀ ਹਟਾ ਦਿੱਤਾ ਗਿਆ।” ਉਨ੍ਹਾਂ ਅੱਗੇ ਭਾਵੁਕ ਹੁੰਦਿਆਂ ਕਿਹਾ, “ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਅਜਿਹਾ ਹੋਵੇਗਾ। ਜਿਸ ਸ਼ਖ਼ਸ (ਜਸਵੰਤ ਸਿੰਘ ਖਾਲੜਾ) ਦੀ ਆਵਾਜ਼ ਨੂੰ 1995 ਵਿੱਚ ਦਬਾਇਆ ਗਿਆ ਸੀ, ਅੱਜ 2026 ਵਿੱਚ ਵੀ ਉਹੀ ਹੋ ਰਿਹਾ ਹੈ। ਇਹ ਕਮਾਲ ਅਤੇ ਹੱਦ ਹੈ। ਅਸੀਂ ਅੱਜ ਵੀ ਅਦਾਲਤ ਦੇ ਫੈਸਲਿਆਂ ‘ਤੇ ਹੀ ਗੱਲ ਕਰ ਰਹੇ ਹਾਂ, ਕੋਈ ਨਵੀਂ ਗੱਲ ਨਹੀਂ ਕਰ ਰਹੇ, ਫਿਰ ਵੀ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਹਾਲਾਂਕਿ ਮੈਨੂੰ ਖੁਸ਼ੀ ਹੈ ਕਿ ਇਹ ਫਿਲਮ ਕੁਝ ਲੋਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਇਹ ਲੋਕਾਂ ਦੀ ਫਿਲਮ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾ।”

ZEE5 ਨੇ ਦਿੱਤਾ ਅਧਿਕਾਰਤ ਬਿਆਨ

ਫਿਲਮ ਨੂੰ ਅਚਾਨਕ ਹਟਾਉਣ ਤੋਂ ਬਾਅਦ ZEE5 ਨੇ ਆਪਣੇ ਅਧਿਕਾਰਤ ‘ਐਕਸ’ (ਟਵਿੱਟਰ) ਹੈਂਡਲ ‘ਤੇ ਬਿਆਨ ਜਾਰੀ ਕਰਦਿਆਂ ਲਿਖਿਆ, “‘Sutlej’ ਭਾਵੇਂ ਥਮ ਗਈ ਹੋਵੇ, ਪਰ ਇਸ ਨੇ ਜੋ ਚਰਚਾ ਛੇੜੀ ਹੈ, ਉਹ ਅਜੇ ਵੀ ਜਾਰੀ ਹੈ। ਤੁਹਾਡੇ ਬੇਅੰਤ ਪਿਆਰ ਲਈ ਦਿਲੋਂ ਧੰਨਵਾਦ। ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਇਸ ਨੂੰ ਦੁਬਾਰਾ ਤੁਹਾਡੇ ਵਿਚਕਾਰ ਲੈ ਕੇ ਆਵਾਂਗੇ।”

ਕੌਣ ਸਨ ਜਸਵੰਤ ਸਿੰਘ ਖਾਲੜਾ?

ਜਸਵੰਤ ਸਿੰਘ ਖਾਲੜਾ ਪੰਜਾਬ ਦੇ ਇੱਕ ਮਹਾਨ Human Rights Activist ਸਨ, ਜਿਨ੍ਹਾਂ ਨੇ ਪੰਜਾਬ ਵਿੱਚ ਅੰਨ੍ਹੇਵਾਹ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕੀਤੀ। 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਚੱਲੇ ਅੱਤਵਾਦ ਅਤੇ ਪੁਲਿਸ ਤਸ਼ੱਦਦ ਦੇ ਦੌਰ ਦੌਰਾਨ ਹਜ਼ਾਰਾਂ ਸਿੱਖ ਨੌਜਵਾਨ ਅਚਾਨਕ ਲਾਪਤਾ ਹੋ ਗਏ ਸਨ। ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਲਾਪਤਾ ਨੌਜਵਾਨਾਂ ਦੀ ਭਾਲ ਅਤੇ ਸੱਚਾਈ ਸਾਹਮਣੇ ਲਿਆਉਣ ਦਾ ਬੀੜਾ ਉਠਾਇਆ।

ਉਨ੍ਹਾਂ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਮਜੀਠਾ ਵਰਗੇ ਜ਼ਿਲ੍ਹਿਆਂ ਦੇ ਸ਼ਮਸ਼ਾਨਘਾਟਾਂ ਤੋਂ ਸਰਕਾਰੀ ਰਿਕਾਰਡ ਇਕੱਠਾ ਕਰਕੇ ਇਹ ਸਾਬਤ ਕੀਤਾ ਕਿ ਪੁਲਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ‘ਲਾਵਾਰਿਸ’ ਦੱਸ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਨ੍ਹਾਂ ਨੇ ਕਰੀਬ 25,000 ਅਜਿਹੇ ਗੈਰ-ਕਾਨੂੰਨੀ ਸੰਸਕਾਰਾਂ ਦੀ ਸੂਚੀ ਤਿਆਰ ਕੀਤੀ ਸੀ।

ਇਸ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਕਾਰਨ ਉਹ ਪੁਲਿਸ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਸੀ.ਬੀ.ਆਈ. (CBI) ਦੀ ਰਿਪੋਰਟ ਮੁਤਾਬਕ, 6 ਸਤੰਬਰ 1995 ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰੋਂ ਦਿਨ-ਦਿਹਾੜੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ, ਜਿੱਥੇ ਉਨ੍ਹਾਂ ‘ਤੇ ਅੰਨ੍ਹੇਵਾਹ ਤਸ਼ੱਦਦ ਢਾਹਿਆ ਗਿਆ ਅਤੇ ਬੇਰਹਿਮੀ ਨਾਲ ਉਨ੍ਹਾਂ ਦਾ ਕਤਲ ਕਰਕੇ ਲਾਸ਼ ਨੂੰ ਹਰੀਕੇ ਪੱਤਣ ਨਹਿਰ ਵਿੱਚ ਵਹਾ ਦਿੱਤਾ ਗਿਆ।

ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੀ.ਬੀ.ਆਈ. ਨੂੰ ਸੌਂਪੀ ਗਈ ਸੀ। ਲੰਮੀ ਕਾਨੂੰਨੀ ਲੜਾਈ ਤੋਂ ਬਾਅਦ, ਸਾਲ 2005 ਵਿੱਚ ਅਦਾਲਤ ਨੇ ਇਸ ਅਪਰਾਧ ਵਿੱਚ ਸ਼ਾਮਲ ਪੰਜਾਬ ਪੁਲਿਸ ਦੇ 6 ਉੱਚ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਵੰਤ ਸਿੰਘ ਖਾਲੜਾ ਅੱਜ ਵੀ ਦੁਨੀਆ ਭਰ ਵਿੱਚ ਇਨਸਾਫ਼ ਅਤੇ ਮਾਨਵਤਾ ਦੀ ਲੜਾਈ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

‘Operation Prahaar 3’ ਤਹਿਤ ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ੇ ਲਈ ਬਦਨਾਮ ਇਲਾਕਿਆਂ ‘ਚ ਸਰਚ ਅਭਿਆਨ, ਕਈ ਸ਼ੱਕੀ ਹਿਰਾਸਤ ‘ਚ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *