ਹਰਿਆਣਾ ਦੇ ਅੰਬਾਲਾ ਕੈਂਟ ’ਚ ਮਸ਼ਹੂਰ ਵਪਾਰੀ ਦਾ ਕ.ਤ.ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਹੇਸ਼ ਗੁਪਤਾ (43) ਪੁੱਤਰ ਗੋਪਾਲ ਕ੍ਰਿਸ਼ਨ ਗੁਪਤਾ ਵਾਸੀ ਹਿੱਲ ਰੋਡ ਵਜੋਂ ਹੋਈ ਹੈ। ਜੋ ਅੰਬਾਲਾ ਛਾਉਣੀ ਦੇ ਸ਼੍ਰੀ ਰਾਮ ਬਾਜ਼ਾਰ ਦਾ ਮਾਲਕ ਸੀ। ਵੀਰਵਾਰ ਨੂੰ ਪੁਲਿਸ ਨੇ ਡਾਕਟਰਾਂ ਦੇ ਪੈਨਲ ਤੋਂ ਲਾ.ਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਲਿਸ ਅਨੁਸਾਰ ਪੈਰਾਂ ’ਤੇ ਨਿਸ਼ਾਨਾਂ ਤੋਂ ਇਲਾਵਾ ਕੰਨਾਂ ਦੇ ਪਿੱਛੇ ਸੱਟ ਦੇ ਨਿਸ਼ਾਨ ਪਾਏ ਗਏ ਹਨ ਅਤੇ ਕੰਨ ਨੀਲੇ ਸਨ। ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ’ਚ ਹੋਵੇਗਾ।
ਪੋਸਟਮਾਰਟਮ ਪੈਨਲ ਦਾ ਹਿੱਸਾ ਰਹੇ ਡਾਕਟਰ ਸੁਮਿਤ ਕੁਕਰੇਜਾ ਅਨੁਸਾਰ ਮਹੇਸ਼ ਗੁਪਤਾ ਦੇ ਗੁਪਤ ਅੰਗਾਂ ’ਤੇ ਸੱਟ ਦੇ ਨਿਸ਼ਾਨ ਵੀ ਪਾਏ ਗਏ ਹਨ। ਹਾਲਾਂਕਿ ਜਾਂਚ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਕਾਰਨਾਂ ਦਾ ਖੁਲਾਸਾ ਹੋਵੇਗਾ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਵੀ ਗੁਪਤਾ ਵਾਸੀ ਹਿੱਲ ਰੋਡ ਅੰਬਾਲਾ ਕੈਂਟ ਨੇ ਦੱਸਿਆ ਕਿ ਉਸ ਦੇ ਭਰਾਵਾਂ ਦੇ ਨਾਂ ਵਿਸ਼ਾਲ ਗੁਪਤਾ, ਮਹੇਸ਼ ਗੁਪਤਾ ਤੇ ਦੀਪਕ ਗੁਪਤਾ ਹਨ। ਉਕਤ ਸਾਰੇ ਭਰਾਵਾਂ ਦਾ ਅੰਬਾਲਾ ਕੈਂਟ ’ਚ ਸ਼੍ਰੀ ਰਾਮ ਬਾਜ਼ਾਰ ਦੇ ਨਾਂ ’ਤੇ ਕਾਰੋਬਾਰ ਹੈ। 10 ਅਪ੍ਰੈਲ ਨੂੰ ਉਸ ਦਾ ਭਰਾ ਮਹੇਸ਼ ਗੁਪਤਾ ਸਵੇਰੇ 11 ਵਜੇ ਪ੍ਰਿਆ ਦੇ ਬੁਲਾਉਣ ਉਤੇ ਉਸ ਦੇ ਘਰ ਗਿਆ। ਪ੍ਰਿਆ ਨੇ ਪੂਜਾ ਦੇ ਸਾਮਾਨ ਦਾ ਆਰਡਰ ਦਿੱਤਾ ਸੀ। ਮਹੇਸ਼ ਸੁੰਦਰ ਨਗਰ ਦੀ ਰਹਿਣ ਵਾਲੀ ਪ੍ਰਿਆ ਨੂੰ ਛੋਟੀ ਭੈਣ ਸਮਝਦਾ ਸੀ। ਇਸ ਕਾਰਨਪ੍ਰਿਆ ਦੇ ਘਰ ਸਾਮਾਨ ਦੀ ਡਿਲੀਵਰੀ ਕਰਨ ਗਿਆ ਸੀ। ਜਦੋਂ ਕਾਫ਼ੀ ਸਮਾਂ ਬੀਤ ਜਾਣ ’ਤੇ ਵੀ ਪਰਤਿਆ ਨਹੀਂ ਤਾਂ ਉਸ ਨੇ ਫੋਨ ਕੀਤਾ ਪਰ ਮਹੇਸ਼ ਨੇ ਫੋਨ ਨਹੀਂ ਚੁੱਕਿਆ। ਜਦੋਂ ਉਹ ਭਰਾ ਵਿਸ਼ਾਲ ਗੁਪਤਾ ਅਤੇ ਦੋਸਤ ਮਨਜੀਤ ਸਿੰਘ ਨਾਲ ਪ੍ਰਿਆ ਦੇ ਘਰ ਜਾ ਰਿਹਾ ਸੀ ਤਾਂ ਮਹੇਸ਼ ਗੁਪਤਾ ਦੀ ਐਕਟਿਵਾ ਉਸ ਦੇ ਘਰ ਨੇੜੇ ਖੜ੍ਹੀ ਮਿਲੀ। ਉਸ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਨ੍ਹ੍ਹਾਂ ਨੇ ਧੱਕੇ ਮਾਰ ਕੇ ਦਰਵਾਜਾ ਖੋਲਿਆ। ਉਨ੍ਹਾਂ ਦੇਖਿਆ ਕਿ ਪ੍ਰਿਆ, ਹੇਮੰਤ ਅਤੇ ਹੇਮੰਤ ਦੀ ਪਤਨੀ ਪ੍ਰੀਤੀ ਨੇ ਉਸ ਦੇ ਭਰਾ ਮਹੇਸ਼ ਗੁਪਤਾ ਨੂੰ ਜ਼ਮੀਨ ’ਤੇ ਸੁੱਟ ਰੱਖਿਆ ਸੀ। ਹੇਮੰਤ ਉਸ ਦੇ ਭਰਾ ਨੂੰ ਗਲ ਵਿਚ ਰੁਮਾਲ ਬੰਨ੍ਹ ਕੇ ਖਿੱਚ ਰਿਹਾ ਸੀ। ਪ੍ਰਿਆ ਮੇਰੇ ਭਰਾ ਦੇ ਸਿਰ ’ਤੇ ਕਿਸੇ ਚੀਜ਼ ਨਾਲ ਮਾਰ ਰਹੀ ਸੀ। ਪ੍ਰੀਤੀ ਨੇ ਦੋਵੇਂ ਹੱਥਾਂ ਨਾਲ ਉਸ ਦੇ ਭਰਾ ਦੇ ਕੰਨ ਫੜੇ ਹੋਏ ਸਨ। ਉਸ ਦਾ ਭਰਾ ਮਹੇਸ਼ ਬੁਰੀ ਤਰ੍ਹਾਂ ਤੜਫ ਰਿਹਾ ਸੀ। ਉਸ ਨੂੰ ਦੇਖਦੇ ਹੀ ਪ੍ਰਿਆ, ਹੇਮੰਤ ਅਤੇ ਪ੍ਰੀਤੀ ਮੌਕੇ ਤੋਂ ਭੱਜ ਗਏ। ਦੱਸਿਆ ਜਾਂਦਾ ਹੈ ਕਿ ਪ੍ਰਿਆ, ਹੇਮੰਤ ਅਤੇ ਪ੍ਰੀਤੀ ਨੇ ਉਸ ਦੇ ਭਰਾ ਨੂੰ ਬਹਾਨੇ ਆਪਣੇ ਘਰ ਬੁਲਾਇਆ ਅਤੇ ਆਪਣੀ ਤਾਂਤਰਿਕ ਰਸਮ ਪੂਰੀ ਕਰਨ ਲਈ ਉਸ ਦਾ ਕ.ਤ.ਲ ਕਰ ਦਿੱਤਾ।
ਥਾਣਾ ਇੰਚਾਰਜ ਦਲੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਹੇਮੰਤ, ਉਸ ਦੀ ਪਤਨੀ ਪ੍ਰੀਤੀ ਅਤੇ ਭੈਣ ਪ੍ਰਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 4-5 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਪੁਲਿਸ ਤਾਂਤਰਿਕ ਐਂਗਲ ਨਾਲ ਵੀ ਜਾਂਚ ਕਰ ਰਹੀ ਹੈ। ਕ.ਤ.ਲ ਦੇ ਕਾਰਨਾਂ ਦਾ ਜਲਦੀ ਹੀ ਖੁਲਾਸਾ ਹੋਵੇਗਾ।
ਤਾਂਤਰਿਕ ਵਿਧੀ ਪੂਰੀ ਕਰਨ ਲਈ ਭਰਾ ਦੀ ਕਰ’ਤੀ ਹੱਤਿ.ਆ, ਅੰਬਾਲਾ ਕੈਂਟ ਦੱਸਿਆ ਜਾ ਰਿਹੈ ਮਸ਼ਹੂਰ ਵਪਾਰੀ
ਹਰਿਆਣਾ ਦੇ ਅੰਬਾਲਾ ਕੈਂਟ ’ਚ ਮਸ਼ਹੂਰ ਵਪਾਰੀ ਦਾ ਕ.ਤ.ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਹੇਸ਼ ਗੁਪਤਾ (43) ਪੁੱਤਰ ਗੋਪਾਲ ਕ੍ਰਿਸ਼ਨ ਗੁਪਤਾ ਵਾਸੀ ਹਿੱਲ ਰੋਡ…
