ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ 2024 ਲਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਜ਼ੋਰਾਂ ਉਤੇ ਹਨ। ਹਰੇਕ ਪਾਰਟੀ ਆਪਣੇ ਉਮੀਦਵਾਰ ਐਲਾਨਣ ਵਿਚ ਲੱਗੀ ਹੈ। ਭਾਜਪਾ ਨੇ ਲੋਕ ਸਭਾ ਚੋਣਾਂ-2024 ਲਈ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਬਕਾ ਚੰਡੀਗੜ੍ਹ ਪ੍ਰਧਾਨ ਸੰਜੇ ਟੰਡਨ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ। ਭਾਜਪਾ ਨੇ ਕਿਰਨ ਖੇਰ ਦੀ ਟਿਕਟ ਕੱਟ ਕੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਹੈ। ਕਿਰਨ ਖੇਰ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਤੋਂ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਪਾਰਟੀ ਨੇ ਹੁਣ ਸੰਜੇ ਟੰਡਨ ਦਾ ਨਾਂ ਫਾਈਨਲ ਕਰ ਲਿਆ ਹੈ। ਸੰਜੇ ਟੰਡਨ ਚੰਡੀਗੜ੍ਹ ਭਾਜਪਾ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਹ ਭਾਜਪਾ ਆਗੂ ਬਲਰਾਮਜੀ ਦਾਸ ਟੰਡਨ ਦੇ ਬੇਟੇ ਹਨ। ਬਲਰਾਮਜੀ ਦਾਸ ਟੰਡਨ ਪੰਜਾਬ ‘ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਉਮੀਦਵਾਰ, ਕਿਰਨ ਖੈਰ ਨੂੰ ਨਹੀਂ ਮਿਲੀ ਟਿਕਟ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ 2024 ਲਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਜ਼ੋਰਾਂ ਉਤੇ ਹਨ। ਹਰੇਕ ਪਾਰਟੀ ਆਪਣੇ ਉਮੀਦਵਾਰ ਐਲਾਨਣ ਵਿਚ ਲੱਗੀ ਹੈ।…
