ਪੰਜਾਬੀ ਮੁੰਡੇ ਉਤੇ ਦਿਲ ਹਾਰੀ ਜਰਮਨ ਦੀ ਗੋਰੀ, ਗੁਰ ਮਰਿਆਦਾ ਅਨੁਸਾਰ ਕਰਵਾਇਆ ਵਿਆਹ

ਟਾਂਡਾ ਉੜਮੁੜ : ਜਰਮਨ ਦੀ ਗੋਰੀ ਦਾ ਇਕ ਪੰਜਾਬੀ ਮੁੰਡੇ ਉਤੇ ਦਿਲ ਆ ਗਿਆ। ਬਸ ਫਿਰ ਕੀ ਸੀ, ਸੱਤ ਸਮੁੰਦਰ ਪਾਰ ਕਰ ਉਹ ਉਸ ਮੁੰਡੇ…

ਟਾਂਡਾ ਉੜਮੁੜ : ਜਰਮਨ ਦੀ ਗੋਰੀ ਦਾ ਇਕ ਪੰਜਾਬੀ ਮੁੰਡੇ ਉਤੇ ਦਿਲ ਆ ਗਿਆ। ਬਸ ਫਿਰ ਕੀ ਸੀ, ਸੱਤ ਸਮੁੰਦਰ ਪਾਰ ਕਰ ਉਹ ਉਸ ਮੁੰਡੇ ਨਾਲ ਵਿਆਹ ਕਰਨ ਪਹੁੰਚ ਗਈ।ਇਹ ਮਾਮਲਾ ਹੈ ਪਿੰਡ ਨੱਥੂਪੁਰ ਦਾ। ਇੱਥੋਂ ਦਾ ਗੁਰਸਿੱਖ ਮੁੰਡਾ ਜਰਮਨ ਵਿਚ ਜਾ ਵਸਿਆ ਸੀ। ਉਸ ਦੀ ਚੰਗਿਆਈ ਤੇ ਪੰਜਾਬੀ ਦਿੱਖ ਤੋਂ ਪ੍ਰਭਾਵਿਤ ਹੋ ਇਕ ਗੋਰੀ ਕੁੜੀ ਨੇ ਪੰਜਾਬੀ ਸੱਭਿਆਚਾਰ ਤੇ ਗੁਰ-ਮਰਿਆਦਾ ਨੂੰ ਅਪਣਾਉਂਦੇ ਹੋਏ ਉਸ ਵਿਆਹ ਕਰਵਾਇਆ ਹੈ।
ਵਿਦੇਸ਼ ਜਰਮਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੱਥੂਪੁਰ ਵਿਚ ਆਈ ਈਸਾਬੇਲ ਪੁੱਤਰੀ ਬੇਰਨਹਾਰਡ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਪ੍ਰੀਤ ਸਿੰਘ ਮੁਲਤਾਨੀ ਜਰਮਨ ਪੁੱਤਰ ਭੁਪਿੰਦਰ ਸਿੰਘ ਨਾਲ ਪੂਰਨ ਗੁਰ-ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਨੰਦ ਕਾਰਜ ਹੋਇਆ। 
ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਹੋਰਨਾ ਸੇਵਾਦਾਰਾਂ ਨੇ ਵਿਆਹੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਅਤੇ ਪਰਿਵਾਰ ਵਾਸਤੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਚੰਗਿਆਈ ਅਤੇ ਦਿੱਖ ਤੋਂ ਪ੍ਰਭਾਵਿਤ ਹੋ ਕੇ ਗੋਰੇ ਵੀ ਪੰਜਾਬ ਦੇ ਮਹਾਨ ਸੱਭਿਆਚਾਰ ਤੇ ਵਿਰਸੇ ਨਾਲ ਜੁੜ ਰਹੇ ਹਨ।

Leave a Reply

Your email address will not be published. Required fields are marked *