ਚੰਡੀਗੜ੍ਹ ਦੇ ਸੈਕਟਰ-35 ‘ਚ ਕੁੜੀ ਨੇ ਖੁਦ ਨੂੰ ਲਾ ਲਈ ਅੱ.ਗ; ਛੇ ਸਾਲ ਦਾ ਪਿਆਰ, ਮੁੰਡੇ ਨੇ ਵਿਆਹ ਤੋਂ ਕੀਤਾ ਇਨਕਾਰ

ਬਲਜਿੰਦਰ ਸਿੰਘ ਮਹੰਤ ਚੰਡੀਗੜ੍ਹ-ਚੰਡੀਗੜ੍ਹ ਦੇ ਸੈਕਟਰ-35 ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰੇਮ ਸਬੰਧਾਂ ਕਾਰਨ ਇੱਥੇ ਇਕ ਕੁੜੀ ਨੇ ਪਾਰਕ ਦੇ ਵਿਚ ਖੁਦ ਨੂੰ ਅੱ.ਗ…

ਬਲਜਿੰਦਰ ਸਿੰਘ ਮਹੰਤ ਚੰਡੀਗੜ੍ਹ-ਚੰਡੀਗੜ੍ਹ ਦੇ ਸੈਕਟਰ-35 ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰੇਮ ਸਬੰਧਾਂ ਕਾਰਨ ਇੱਥੇ ਇਕ ਕੁੜੀ ਨੇ ਪਾਰਕ ਦੇ ਵਿਚ ਖੁਦ ਨੂੰ ਅੱ.ਗ ਲਾ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੇਮੀ ਵੱਲੋਂ ਵਿਆਹ ਨਾ ਕਰਵਾਉਣ ਨੂੰ ਲੈ ਕੇ ਪ੍ਰੇਮਿਕਾ ਨੇ ਆਪਣੇ ਆਪ ਉਤੇ ਕੈਮੀਕਲ ਫ਼ਿੜਕ ਕੇ ਖੁ.ਦਕੁ.ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। 90 ਫੀਸਦੀ ਤਕ ਝੁਲਸੀ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਪਛਾਣ ਰਾਣੀ ਦੇ ਰੂਪ ਵਿਚ ਹੋਈ ਹੈ ਜੋ ਖਰੜ ਦੀ ਰਹਿਣ ਵਾਲੀ ਹੈ ਤੇ ਹਾਊਸ ਕੀਪਿੰਗ ਦਾ ਕੰਮ ਕਰਦੀ ਹੈ ਤੇ ਲੜਕੇ ਦੀ ਪਛਾਣ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ। ਜੋ ਹਾਲੇ ਫਰਾਰ ਹੈ।
ਪੁਲਿਸ ਸੂਤਰਾ ਮੁਤਾਬਿਕ ਲੜਕੀ ਨੇ ਲੜਕੇ ਨੂੰ ਸੈਕਟਰ-35 ਪੈਟਰੋਲ ਪੰਪ ਦੇ ਨਜ਼ਦੀਕ ਇਕ ਪਾਰਕ ਮਿਲਣ ਲਈ ਬੁਲਾਇਆ ਸੀ, ਜਿੱਥੇ ਲੜਕੀ ਉਸ ਨੂੰ ਵਿਆਹ ਕਰਵਾਉਣ ਲੈ ਕਹਿ ਰਹੀ ਸੀ, ਇਸ ਦੌਰਾਨ ਲੜਕੇ ਦੇ ਨਾ ਕਰਨ ਉਤੇ ਉਸ ਨੇ ਇਹ ਕਦਮ ਚੁੱਕਿਆ। ਦੋਵਾਂ ਦਾ ਛੇ ਸਾਲ ਤੋਂ ਲਵ ਅਫ਼ੇਅਰ ਚੱਲ ਰਿਹਾ ਸੀ, ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ।  ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਮੌਕੇ ‘ਤੇ CFSL ਦੀ ਟੀਮ ਵੀ ਪਹੁੰਚੀ, ਜਿਨ੍ਹਾਂ ਵੱਲੋਂ ਇੱਕ ਬੋਤਲ, ਲੜਕੀ ਦੇ ਸੈਂਡਲ, ਲੜਕੀ ਦੇ ਸੜੇ ਹੋਏ ਕੱਪੜੇ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

Leave a Reply

Your email address will not be published. Required fields are marked *