Amritsar : ਪੁਲਿਸ ਮੁਲਾਜ਼ਮ ਨੇ ਲਾਹ’ਤੀ ਨੌਜਵਾਨ ਦੀ ਪੱਗ, ਪੈ ਗਿਆ ਪੁਆੜਾ, ਲੋਕਾਂ ਨੇ ਇਕੱਠੇ ਹੋ ਕੇ ਮੁਲਾਜ਼ਮ ਨੂੰ…ਵੇਖੋ ਵਾਇਰਲ ਵੀਡੀਓ

ਪੰਜਾਬ ਦੇ ਅੰਮ੍ਰਿਤਸਰ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਨੌਜਵਾਨ ਦੀ ਪੱਗ ਉਤਾਰ ਦਿੱਤੀ। ਇਸ ਤੋਂ ਬਾਅਦ ਸੜਕ ਉਤੇ ਹੀ ਲੋਕਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ…

ਪੰਜਾਬ ਦੇ ਅੰਮ੍ਰਿਤਸਰ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਨੌਜਵਾਨ ਦੀ ਪੱਗ ਉਤਾਰ ਦਿੱਤੀ। ਇਸ ਤੋਂ ਬਾਅਦ ਸੜਕ ਉਤੇ ਹੀ ਲੋਕਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਪੁਲਿਸ ਵਾਲੇ ਨਾਲ ਗਾਲੀ-ਗਲੌਚ ਕੀਤਾ। ਉਪਰੰਤ ਪੁਲਿਸ ਵਾਲਾ ਮਾਫੀਆਂ ਮੰਗਣ ਲੱਗਾ। ਇਸ ਦੌਰਾਨ ਕੁਝ ਲੋਕਾਂ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਵਾਲੇ ਨੇ ਜਿਵੇਂ ਹੀ ਨੌਜਵਾਨ ਨੂੰ ਰੋਕਿਆ ਤਾਂ ਦੋਵਾਂ ਵਿਚਾਲੇ ਬਹਿਸਬਾਜ਼ੀ ਹੋਣ ਲੱਗੀ। ਇਸ ਦੌਰਾਨ ਉਸ ਨੌਜਵਾਨ ਦੀ ਪੱਗ ਉਤਰ ਗਈ ਤੇ ਹੰਗਾਮਾ ਹੋ ਗਿਆ। ਇਸ ਮਾਮਲੇ ਸਬੰਧੀ ਹਾਲੇ ਤਕ ਪੁਲਿਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਸ ਦੀ ਵੀਡੀਓ ਜ਼ਰੂਰ ਉਚ ਅਧਿਕਾਰੀਆਂ ਤਕ ਪਹੁੰਚ ਗਈ ਹੈ।

ਉਧਰ, ਟ੍ਰੈਫਿਕ ਪੁਲਿਸ ਮੁਲਾਜ਼ਮ ਕਮਲਜੀਤ ਸਿੰਘ ਲਗਾਤਾਰ ਲੋਕਾਂ ਕੋਲੋਂ ਮਾਫੀਆਂ ਮੰਗਦਾ ਰਿਹਾ ਤੇ ਉਸ ਨੇ ਕਿਹਾ ਵੀ ਕਿ ਉਸ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਨੌਜਵਾਨ ਨੂੰ ਰੋਕਿਆ ਤਾਂ ਉਸ ਨੇ ਹੈਡ ਫੋਨ ਲਗਾ ਰੱਖੇ ਸੀ। ਜਿਵੇਂ ਹੀ ਉਸ ਨੇ ਨੌਜਵਾਨ ਦੇ ਹੈਡ ਫੋਨ ਉਤਾਰ ਤਾਂ ਇਸ ਦੇ ਨਾਲ ਹੀ ਨੌਜਵਾਨ ਦੀ ਪੱਗ ਵੀ ਉਤਰ ਗਈ। ਨੌਜਵਾਨ ਦੇ ਬਿਖਰੇ ਵਾਲ ਵੇਖ ਕੇ ਲੋਕ ਉਥੇ ਇਕੱਠੇ ਹੋ ਗਏ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗੇ।

 

Leave a Reply

Your email address will not be published. Required fields are marked *