ਪੰਜਾਬ ਵਿਚ ਇਸ ਦਿਨ ਰਹੇਗੀ ਛੁੱਟੀ, ਸਰਕਾਰੀ ਅਦਾਰੇ, ਬੈਂਕ ਤੇ ਸਕੂਲ ਕਾਲਜ ਰਹਿਣਗੇ ਬੰਦ

ਬਲਜਿੰਦਰ ਸਿੰਘ ਮਹੰਤ, ਮੁਹਾਲੀ : ਸਰਕਾਰ ਨੇ ਸੂਬੇ ਵਿਚ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਭਰ…

ਬਲਜਿੰਦਰ ਸਿੰਘ ਮਹੰਤ, ਮੁਹਾਲੀ : ਸਰਕਾਰ ਨੇ ਸੂਬੇ ਵਿਚ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਭਰ ਵਿਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਵਸ ਨੂੰ ਥਾਂ ਦਿੱਤੀ ਹੈ। ਇਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।
ਇਸ ਤਰ੍ਹਾਂ ਪੰਜਾਬ ‘ਚ ਲਗਾਤਾਰ 2 ਦਿਨ ਛੁੱਟੀਆਂ ਰਹਿਣਗੀਆਂ। 07 ਅਪ੍ਰੈਲ 2024 ਨੂੰ ਐਤਵਾਰ ਕਰਕੇ ਸਰਕਾਰੀ ਅਦਾਰੇ ਬੰਦ ਰਹਿਣਗੇ ਅਤੇ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰੋ। ਪੰਜਾਬ ਵਿਚ ਸੋਮਵਾਰ ਨੂੰ ਬੈਂਕ ਬੰਦ ਰਹਿ ਸਕਦੇ ਹਨ। ਇਸ ਸਮੇਂ ਦੌਰਾਨ ਤੁਹਾਡੇ ਮਹੱਤਵਪੂਰਨ ਕੰਮ ਅਟਕ ਸਕਦੇ ਹਨ।

Leave a Reply

Your email address will not be published. Required fields are marked *