ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਰਾਤ ਬਠਿੰਡਾ ਦੀਆਂ ਸੜਕਾਂ ਉਤੇ ਮੋਟਰਸਾਈਕਲ ਉਤੇ ਗੇੜੀ ਲਾਈ। ਉਹ ਬਠਿੰਡਾ ਵਿਖੇ ਕਿਸੇ ਇਕੱਠ ਲਈ ਆਏ ਹੋਏ ਸਨ ਇਸ ਦੌਰਾਨ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਕਾਫਲਾ ਰਵਾਨਾ ਹੋਣ ਲੱਗਾ। ਇਸ ਦੌਰਾਨ ਉਨ੍ਹਾਂ ਦਾ ਧਿਆਨ ਇਕ ਨੌਜਵਾਨ ਵੱਲ ਗਿਆ, ਜਿਸ ਨੌਜਵਾਨ ਕੋਲ Harley ਡੇਵਿਡਸਨ ਬਾਈਕ ਸੀ। ਇਹ ਦੇਖ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰੁਕ ਗਏ।
ਸਿੰਧਵਾ ਨੇ ਨੌਜਵਾਨ ਨੂੰ ਮੋਟਰਸਾਈਕਲ ਬਾਰੇ ਪੁੱਛਿਆ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਮੋਟਰਸਾਈਕਲ ਚਲਾਉਣ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਸਪੀਕਰ ਸੰਧਵਾਂ ਆਪਣਾ ਕਾਫਲਾ ਛੱਡ ਕੇ ਬਠਿੰਡਾ ਦੀਆਂ ਸੜਕਾਂ ਉਤੇ ਮੋਟਰਸਾਈਕਲ ਲੈ ਕੇ ਨਿਕਲ ਪਏ। ਸਪੀਕਰ ਸੰਧਵਾਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ।
ਗੱਡੀ ਛੱਡ Harley ਉਤੇ ਗੇੜੀ ਲਾਉਣ ਨਿਕਲੇ ਸਪੀਕਰ ਕੁਲਤਾਰ ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਰਾਤ ਬਠਿੰਡਾ ਦੀਆਂ ਸੜਕਾਂ ਉਤੇ ਮੋਟਰਸਾਈਕਲ ਉਤੇ ਗੇੜੀ ਲਾਈ। ਉਹ ਬਠਿੰਡਾ ਵਿਖੇ ਕਿਸੇ ਇਕੱਠ ਲਈ…
