ਕੁੜੀ ਨੂੰ ਭਜਾ ਕੇ ਕਰਵਾਇਆ ਵਿਆਹ ਤਾਂ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰ ਵੀਡੀਓ ਕਰ’ਤੀ ਵਾਇਰਲ, ਵੇਖੋ ਵੀਡੀਓ

ਤਰਨਤਾਰਨ-ਜ਼ਿਲ੍ਹੇ ਅਧੀਨ ਆਉਂਦੇ ਕਸਬਾ ਵਲਟੋਹਾ ਵਿਖੇ ਇਕ ਨੌਜਵਾਨ ਵੱਲੋਂ ਗੁਆਂਢ ਵਿਚ ਰਹਿੰਦੀ ਕੁੜੀ ਨਾਲ ਕੋਰਟ ਮੈਰਿਜ ਕਰਵਾਉਣ ਦੀ ਸਜ਼ਾ ਉਸ ਦੀ ਮਾਂ ਨੂੰ ਚੁਕਾਉਣੀ ਪਈ।…

ਤਰਨਤਾਰਨ-ਜ਼ਿਲ੍ਹੇ ਅਧੀਨ ਆਉਂਦੇ ਕਸਬਾ ਵਲਟੋਹਾ ਵਿਖੇ ਇਕ ਨੌਜਵਾਨ ਵੱਲੋਂ ਗੁਆਂਢ ਵਿਚ ਰਹਿੰਦੀ ਕੁੜੀ ਨਾਲ ਕੋਰਟ ਮੈਰਿਜ ਕਰਵਾਉਣ ਦੀ ਸਜ਼ਾ ਉਸ ਦੀ ਮਾਂ ਨੂੰ ਚੁਕਾਉਣੀ ਪਈ। ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰ ਕੇ ਘੁਮਾਇਆ ਗਿਆ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਗਈ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੁਲਵਿੰਦਰ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਤੀ ਜੀਵਨ ਨਗਰ ਵਲਟੋਹਾ ਨੇ ਥਾਣਾ ਵਲਟੋਹਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਮੁੰਡੇ ਆਕਾਸ਼ਦੀਪ ਸਿੰਘ ਨੇ ਸਾਡੇ ਗੁਆਂਢ ਵਿੱਚ ਰਹਿੰਦੇ ਬਲਦੇਵ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਲਟੋਹਾ ਦੀ ਕੁੜੀ ਨਾਲ ਕਰੀਬ ਇੱਕ ਮਹੀਨਾ ਪਹਿਲਾਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਸੀ। ਇਸੇ ਰੰਜਿਸ਼ ਤਹਿਤ ਬੀਤੀ 31 ਮਾਰਚ ਨੂੰ ਸ਼ਾਮ ਕਰੀਬ 6 ਵਜੇ ਸ਼ਰਨਜੀਤ ਸਿੰਘ ਉਰਫ ਸਨੀ ਪੁੱਤਰ ਬਲਦੇਵ ਸਿੰਘ, ਗੁਰਚਰਨ ਸਿੰਘ ਪੁੱਤਰ ਬਲਦੇਵ ਸਿੰਘ, ਕੁਲਵਿੰਦਰ ਕੌਰ ਉਰਫ ਮਾਣੀ ਪਤਨੀ ਬਲਦੇਵ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਉਸ ਦੇ ਘਰ ਬਾਹਰ ਆ ਕੇ ਰੌਲਾ ਪਾਉਣ ਲੱਗ ਪਏ। ਜਦੋਂ ਉਹ ਆਪਣੇ ਘਰ ਦੇ ਬਾਹਰ ਰੌਲਾ ਵੇਖ ਕੇ ਪੁੱਜੀ ਤਾਂ ਮੌਕੇ ’ਤੇ ਵਿਅਕਤੀਆਂ ਨੇ ਉਸ ਨਾਲ ਕੋਰਟ ਮੈਰਿਜ ਕਰਵਾਉਣ ਸਬੰਧੀ ਗੱਲ ਆਖਦੇ ਹੋਏ ਉਸ ਦੇ ਗਲ ’ਚ ਹੱਥ ਪਾ ਕੇ ਉਸ ਦਾ ਕਮੀਜ਼ ਪਾੜ ਦਿੱਤਾ ਅਤੇ ਉਸ ਨੂੰ ਨੰਗਿਆਂ ਕਰ ਦਿੱਤਾ।

ਇਸ ਦੌਰਾਨ ਉਸ ਨੇ ਬਚਾਓ ਬਚਾਓ ਦਾ ਰੌਲਾ ਪਾਇਆ, ਜਿਸ ਦੀ ਆਵਾਜ਼ ਸੁਣ ਉਸ ਦਾ ਪਤੀ ਦੀਦਾਰ ਸਿੰਘ ਬਾਹਰ ਆ ਗਿਆ ਅਤੇ ਹੋਰ ਲੋਕ ਇਕੱਠੇ ਹੋ ਗਏ। ਇਸ ਸਮੇਂ ਦੌਰਾਨ ਉਕਤ ਮੁਲਜ਼ਮਾਂ ਨੇ ਉਸ ਦੀ ਨੰਗੇ ਸਰੀਰ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ। ਡੀਐੱਸਪੀ ਭਿਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਲਵਿੰਦਰ ਕੌਰ ਦੇ ਬਿਆਨਾਂ ਹੇਠ ਸ਼ਰਨਜੀਤ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਵਾਸੀ ਵਲਟੋਹਾ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *