ਰਜਾਈ ਵਿਚ ਲੁੱਕ ਕਰ ਰਿਹਾ ਸੀ ਇਹ ਕੰਮ ਕਿ ਮਚ ਗਏ ਭਾਂਬ.ੜ, ਪਹੁੰਚ ਗਿਆ ਹਸਪਤਾਲ, ਜਾਣੋ ਪੂਰਾ ਮਾਮਲਾ

ਅਬੋਹਰ-ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿਖੇ ਬੀਤੀ ਦੇਰ ਰਾਤ ਅੱ.ਗ ਦੇ ਭਾਂਬ.ੜ ਮਚ ਗਏ। ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਅਨੁਸਾਰ ਅੱਗ ਦੀ…

ਅਬੋਹਰ-ਅਬੋਹਰ ਦੇ ਪਿੰਡ ਕੰਧ ਵਾਲਾ ਅਮਰਕੋਟ ਵਿਖੇ ਬੀਤੀ ਦੇਰ ਰਾਤ ਅੱ.ਗ ਦੇ ਭਾਂਬ.ੜ ਮਚ ਗਏ। ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਅਨੁਸਾਰ ਅੱਗ ਦੀ ਲਪੇਟ ‘ਚ ਆਇਆ ਵਿਅਕਤੀ ਘਰ ਵਿਚ ਰਜਾਈ ਵਿਚ ਬੀੜੀ ਪੀ ਰਿਹਾ ਸੀ, ਜਿਸ ਕਾਰਨ ਉਸ ਨੂੰ ਅਚਾਨਕ ਅੱ.ਗ ਲੱਗ ਗਈ। ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ 40 ਸਾਲਾ ਨੱਥੂਰਾਮ ਦੀ ਪਤਨੀ ਨੇ ਦੱਸਿਆ ਕਿ ਨੱਥੂਰਾਮ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਦਵਾਈ ਵੀ ਲੈ ਰਿਹਾ ਸੀ। ਬੀਤੇ ਦਿਨ ਉਹ ਮਜ਼ਦੂਰੀ ਦੇ ਕੰਮ ’ਤੇ ਗਈ ਸੀ ਅਤੇ ਸ਼ਾਮ ਨੂੰ ਵਾਪਸ ਆਉਣ ’ਤੇ ਥਕਾਵਟ ਕਾਰਨ ਸੌ ਗਈ। ਦੇਰ ਰਾਤ ਉਸ ਨੇ ਆਪਣੇ ਪਤੀ ਦੀ ਚੀਕ ਸੁਣੀ ਤਾਂ ਦੇਖਿਆ ਕਿ ਉਹ ਅੱਗ ਦੀਆਂ ਲਪਟਾਂ ਵਿਚ ਸੜ ਰਿਹਾ ਸੀ। 
ਘਟਨਾ ਦਾ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਨੇ ਮਿੱਟੀ ਆਦਿ ਪਾ ਕੇ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿਚ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ। ਉਪਰੰਤ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਰਜਾਈ ਵਿਚ ਲੁੱਕ ਕੇ ਬੀੜੀ ਪੀਤੀ ਸੀ। ਸ਼ਾਇਦ ਉਸੇ ਦੀ ਚੰਗਿਆੜੀ ਕਾਰਨ ਉਸ ਦੇ ਬਿਸਤਰੇ ਨੂੰ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। 

Leave a Reply

Your email address will not be published. Required fields are marked *