ਫਿਰੋਜ਼ਪੁਰ ਦੇ ਗਾਂਧੀ ਨਗਰ ਵਿੱਚ ਇੱਕ ਨੋਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ

ਫ਼ਿਰੋਜ਼ਪੁਰ : ਜ੍ਹਿਲਾ ਫ਼ਿਰੋਜ਼ਪੁਰ ਦੇ ਗਾਂਧੀ ਨਗਰ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ…

ਜ੍ਹਿਲਾ ਫ਼ਿਰੋਜ਼ਪੁਰ ਦੇ ਗਾਂਧੀ ਨਗਰ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਮਾਤਾ ਨੇ ਮ੍ਰਿਤਕ ਦੇ ਦੋਸਤਾਂ

ਫ਼ਿਰੋਜ਼ਪੁਰ : ਜ੍ਹਿਲਾ ਫ਼ਿਰੋਜ਼ਪੁਰ ਦੇ ਗਾਂਧੀ ਨਗਰ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਮਾਤਾ ਨੇ ਮ੍ਰਿਤਕ ਦੇ ਦੋਸਤਾਂ ਤੇ ਗੰਭੀਰ ਦੋਸ਼ ਲਗਾਂਦੇ ਦੱਸਿਆ ਕਿ ਉਹਨਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ। ਪੀੜਿਤ ਔਰਤ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਪਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੁਲਿਸ ਇਨਸਾਫ ਦਿਵਾਉਣ ਦਾ ਭਰੋਸਾ ਦਿੰਦੀ ਨਜ਼ਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਮ੍ਰਿਤਕ ਦੀ ਮੌਤ ਕਿਵੇਂ ਹੋਈ ਹੈ।

ਮ੍ਰਿਤਕ ਦੀ ਮਾਤਾ ਦੇ ਬਿਆਨ

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਰਾਤ ਨੂੰ ਮੇਰੇ ਬੇਟੇ ਦੇ ਕੁਝ ਦੋਸਤ ਉਸ ਕੋਲ ਆਏ ਸੀ ਅਤੇ ਕਮਰਾ ਬੰਦ ਕਰਕੇ ਅੰਦਰ ਬੈਠ ਕੇ ਦਾਰੂ ਪੀਂਦੇ ਰਹੇ। ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉਹ ਮੇਰੇ ਬੇਟੇ ਦੇ ਨਾਲ ਕਮਰੇ ਬੰਦ ਵਿਚ ਪਾਰਟੀ ਕਰਦੇ ਰਹੇ। ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਸਾਡੇ ਬੇਟੇ ਨਾਲ ਇਹ ਬੀਤ ਜਾਣੀ ਹੈ। ਜਦੋਂ ਅਸੀਂ ਸਵੇਰੇ ਦੇਖਿਆ ਤਾਂ ਮੇਰੇ ਬੇਟੇ ਦੀ ਲਾਸ਼ ਜਮੀਨ ਤੇ ਪਈ ਹੋਈ ਸੀ ਅਤੇ ਸਾਡੇ ਕਮਰੇ ਦਾ ਦੂਸਰਾ ਦਰਵਾਜਾ ਟੁੱਟਾ ਹੋਇਆ ਸੀ। ਲੱਗਦਾ ਹੈ ਕਿ ਮੇਰੇ ਲੜਕੇ ਦੇ ਦੋਸਤ ਗੇਟ ਤੋੜ ਕੇ ਉਥੋਂ ਚਲੇ ਗਏ। ਸਾਨੂੰ ਪੂਰਾ ਸ਼ੱਕ ਹੈ ਕਿ ਮੇਰੇ ਬੇਟੇ ਦੇ ਦੋਸਤਾਂ ਨੇ ਮੇਰੇ ਬੇਟੇ ਦੀ ਜਾਨ ਲਈ ਹੈ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਸੀਸੀਟੀਵੀ ਦੇਖੇ ਜਾ ਰਹੇ ਹਨ ਤਾਂ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ –  Heartbreaking accident on Delhi-Alwar road : ਸਵਿਫ਼ਟ ਕਾਰ ਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ, 1 ਦੀ ਮੌਤ, 5 ਗੰਭੀਰ ਜ਼ਖ਼ਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *