ਪੰਜਾਬ ਵਿਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਆ ਗਈ ਹੈ। ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀ ਬੰਪਰ ਭਰਤੀ ਚੱਲ ਰਹੀ ਹੈ। ਪੰਜਾਬ ਪੁਲਿਸ ਨੇ ਕਾਂਸਟੇਬਲਾਂ ਦੀਆਂ 1700 ਤੋਂ ਵੱਧ ਆਸਾਮੀਆਂ ਉਤੇ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ ।ਜੇਕਰ ਤੁਸੀਂ ਹਾਲੇ ਫਾਰਮ ਨਹੀਂ ਭਰਿਆ ਤਾਂ ਹੁਣ ਭਰ ਦਿਓ ਕਿਉਂਕਿ ਇਸ ਤੋਂ ਬਾਅਦ ਇਹ ਮੌਕਾ ਨਹੀਂ ਮਿਲੇਗਾ।
ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੇ ਕੁੱਲ 1746 ਅਹੁਦਿਆਂ ਉਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਸ ਲਈ ਆਨਲਾਈਨ ਹੀ ਅਪਲਾਈ ਕੀਤਾ ਜਾਵੇਗਾ। ਪੰਜਾਬ ਪੁਲਿਸ ਦੀ ਆਫੀਸ਼ੀਅਲ ਵੈੱਬਸਾਈਟ : punjabpolice.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ। 14 ਮਾਰਚ ਤੋਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਤੇ ਫਾਰਮ ਭਰਨ ਦੀ ਲਾਸਟ ਤਰੀਕ 4 ਅਪ੍ਰੈਲ 2024 ਹੈ।
ਕਾਂਸਟੇਬਲ ਦੇ ਕੁੱਲ 1746 ਆਸਾਮੀਆਂ ਵਿਚੋਂ 970 ਆਸਾਮੀਆਂ ਡਿਸਟ੍ਰਿਕਟ ਪੁਲਿਸ ਕੈਡਰ ਦੇ ਹਨ ਤੇ 776 ਅਹੁਦੇ ਆਰਮਡ ਪੁਲਿਸ ਕੈਡਰ ਪੰਜਾਬ ਲਈ ਹੈ। ਇਸ ਲਈ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਵੇ। ਉਮਰ ਸੀਮਾ 18 ਤੋਂ 28 ਸਾਲ ਤੈਅ ਕੀਤੀ ਗਈ ਹੈ। 450 ਰੁਪਏ ਦੀ ਅਰਜ਼ੀ ਫੀਸ ਅਤੇ 650 ਰੁਪਏ ਪ੍ਰੀਖਿਆ ਫੀਸ ਰੱਖੀ ਗਈ ਹੈ। ਕਈ ਦੌਰ ਦੀ ਪ੍ਰੀਖਿਆ ਤੋਂ ਬਾਅਦ ਚੋਣ ਕੀਤੀ ਜਾਵੇਗੀ। ਡਿਟਲ ਜਾਣਨ ਲਈ ਅਤੇ ਅਪਡੇਟ ਪੜ੍ਹਨ ਲਈ ਸਮੇਂ-ਸਮੇਂ ‘ਤੇ ਆਫੀਸ਼ੀਅਲ ਵੈੱਬਸਾਈਟ ਵਿਜ਼ਿਟ ਕਰੋ। ਸਿਲੈਕਟ ਹੋਣ ‘ਤੇ ਤਨਖਾਹ 19,900 ਰੁਪਏ ਹੈ।
ਪੰਜਾਬ ਪੁਲਿਸ ‘ਚ ਚੱਲ ਰਹੀ ਬੰਪਰ ਭਰਤੀ, ਜਲਦੀ ਕਰੋ ਅਪਲਾਈ, ਇਹ ਹੈ ਆਖਰੀ ਤਰੀਕ
ਪੰਜਾਬ ਵਿਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਆ ਗਈ ਹੈ। ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀ ਬੰਪਰ ਭਰਤੀ ਚੱਲ ਰਹੀ ਹੈ। ਪੰਜਾਬ ਪੁਲਿਸ ਨੇ…
