ਪੰਜਾਬ ਤੇ ਹਰਿਆਣਾ ਵਿਚ ਮੌਸਮ ਮੁੜ ਰੰਗ ਬਦਲੇਗਾ। 3 ਤੇ 4 ਅਪ੍ਰੈਲ ਨੂੰ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। 3 ਤੇ 4 ਅਪ੍ਰੈਲ ਨੂੰ ਹਰਿਆਣਾ ਦੇ ਕਈ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲਣਗੀਆਂ ਤੇ ਮੀਂਹ ਪਵੇਗਾ। 5 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਵਿਚ ਮੀਂਹ ਪੈ ਸਕਦਾ ਹੈ।
2 ਅਪ੍ਰੈਲ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਪੱਛਮੀ ਗੜਬੜੀ ਕਾਰਨ ਇਹ ਬਦਲਾਅ ਹੋਣ ਵਾਲਾ ਹੈ। ਪੰਜਾਬ ਵਿਚ ਵੀ ਜਲਦ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਸ ਲਈ ਅੱਜ ਕਈ ਹਿੱਸਿਆਂ ਮੀਂਹ ਪੈ ਸਕਦਾ ਹੈ ਤੇ ਦਿਨ ਦਾ ਤਾਪਮਾਨ ਵਿਚ ਵੀ 2 ਤੋਂ 3 ਡਿਗਰੀ ਹੇਠਾਂ ਆਉਣ ਦੀ ਸੰਭਾਵਨਾ ਹੈ। 3 ਤੇ 4 ਅਪ੍ਰੈਲ ਨੂੰ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਜੀਂਦ, ਹਰਿਆਣਾ, ਭਿਵਾਨੀ, ਦਾਦਰੀ ਵਿਚ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। 4 ਅਪ੍ਰੈਲ ਨੂੰ ਵੀ ਇਹੋ ਜਿਹਾ ਮੌਸਮ ਦੇਖਣ ਨੂੰ ਮਿਲੇਗਾ। ਪਹਾੜਾਂ ਵਿਚ ਵੀ ਮੀਂਹ ਦੇ ਆਸਾਰ ਵਧੇ ਹਨ। ਉਧਰ, ਮੀਂਹ ਮੁੜ ਕਿਸਾਨਾਂ ਨੂੰ ਚਿੰਤਾ ਦੇ ਘੇਰੇ ਵਿਚ ਲਿਆ ਖੜ੍ਹਾ ਕਰੇਗਾ। ਬੀਤੇ ਦਿਨਾਂ ਵਿਚ ਵੀ ਮੀਂਹ ਤੇ ਤੇਜ਼ ਹਵਾਵਾਂ ਨਾਲ ਪੰਜਾਬ ਦੇ ਕਈ ਇਲਾਕਿਆਂ ਵਿਚ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਸਨ। ਜੇ ਮੁੜ ਮੀਂਹ ਤੇ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਕਿਸਾਨਾਂ ਨੂੰ ਮੁੜ ਨੁਕਸਾਨ ਝੱਲਣਾ ਪੈ ਸਕਦਾ ਹੈ।
Weather Update : ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਕੱਲ੍ਹ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ ! ਕਿਸਾਨ ਫਿਕਰਮੰਦ
ਪੰਜਾਬ ਤੇ ਹਰਿਆਣਾ ਵਿਚ ਮੌਸਮ ਮੁੜ ਰੰਗ ਬਦਲੇਗਾ। 3 ਤੇ 4 ਅਪ੍ਰੈਲ ਨੂੰ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ…
