ਨੈਸ਼ਨਲ ਡੈਸਕ-1 ਅਪ੍ਰੈਲ ਨੂੰ ‘ਅਪ੍ਰੈਲ ਫੂਲ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਨਜ਼ਦੀਕੀਆਂ ਨਾਲ ਛੋਟੇ-ਮੋਟੇ ਮਜ਼ਾਕ ਕਰਦੇ ਹਨ ਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇਖਦੇ ਹਨ ਪਰ ਕਈ ਵਾਰ ਮਜ਼ਾਕ ਕਰਨਾ ਮਹਿੰਗਾ ਪੈ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਹੈ। ਇਥੇ ਆਪਣੇ ਦੋਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਥਿਤ ਤੌਰ ’ਤੇ ‘ਅਪ੍ਰੈਲ ਫੂਲ’ ਬਣਾਉਣ ਦੀ ਕੋਸ਼ਿਸ਼ ਦੌਰਾਨ ਗਲਤੀ ਨਾਲ ਗਲਾ ਘੁੱਟੇ ਜਾਣ ਕਾਰਨ 18 ਸਾਲ ਦੇ ਇਕ ਵਿਦਿਆਰਥੀ ਦੀ ਜਾਨ ਚਲੀ ਗਈ।
ਅਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੇਸ਼ ਨੇ ਦੱਸਿਆ ਕਿ ਮਲਹਾਰਗੰਜ ਥਾਣਾ ਖੇਤਰ ’ਚ ਅਭਿਸ਼ੇਕ ਰਘੂਵੰਸ਼ੀ (18) ਨੇ 1 ਅਪ੍ਰੈਲ ਨੂੰ ਆਪਣੇ ਇਕ ਦੋਸਤ ਨੂੰ ਅਪ੍ਰੈਲ ਫੂਲ ਬਣਾਉਣ ਲਈ ਵੀਡੀਓ ਕਾਲ ਕੀਤੀ ਅਤੇ ਗਲੇ ’ਚ ਫਾਹਾ ਪਾ ਕੇ ਖੁਦਕੁਸ਼ੀ ਕਰਨ ਦਾ ਵਿਖਾਵਾ ਕਰਨ ਲੱਗਾ। ਇਸ ਦੌਰਾਨ ਰਘੂਵੰਸ਼ੀ ਜਿਸ ਸਟੂਲ ’ਤੇ ਖੜ੍ਹਾ ਸੀ, ਉਹ ਅਚਾਨਕ ਡਿੱਗ ਪਿਆ।
ਹਵਾ ’ਚ ਲਟਕਣ ਕਾਰਨ ਉਸ ਦੀ ਗਰਦਨ ਫਾਹੇ ਨਾਲ ਕੱਸੀ ਗਈ ਤੇ ਉਸ ਦੀ ਮੌਤ ਹੋ ਗਈ। ਰਘੂਵੰਸ਼ੀ ਪ੍ਰਸ਼ਾਸਨ ਦੇ ਐੱਸਡੀਐੱਮ ਦੇ ਡਰਾਈਵਰ ਦਾ ਪੁੱਤ ਸੀ। ਘਟਨਾ ਵਾਲੀ ਥਾਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
April fool gone wrong : ਵੀਡੀਓ ਕਾਲ ਕਰ ਫਾਹਾ ਲੈਣ ਦਾ ਕਰਦਾ ਪਿਆ ਸੀ ਡਰਾਮਾ, ਵਾਪਰ ਗਿਆ ਭਾਣਾ…
ਨੈਸ਼ਨਲ ਡੈਸਕ-1 ਅਪ੍ਰੈਲ ਨੂੰ ‘ਅਪ੍ਰੈਲ ਫੂਲ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਨਜ਼ਦੀਕੀਆਂ ਨਾਲ ਛੋਟੇ-ਮੋਟੇ ਮਜ਼ਾਕ ਕਰਦੇ ਹਨ ਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇਖਦੇ…
