ਟੀਟੀਈ ਦੀ ਹੱਤਿਆ: ਟਿਕਟ ਮੰਗਣ ਉਤੇ ਯਾਤਰੀ ਨੇ ਚਲਦੀ ਟਰੇਨ ਵਿਚੋਂ ਦੇ ਦਿੱਤਾ ਧੱਕਾ, ਦੂਜੀ ਲਾਈਨ ਉਤੇ ਆਈ ਟਰੇਨ ਹੇਠਾਂ ਆਏ ਟੀਟੀਈ ਦੀ ਮੌਤ

ਨੈਸ਼ਨਲ ਡੈਸਕ– ਰੇਲ ਗੱਡੀਆਂ ਵਿਚ ਅਕਸਰ ਕਈ ਯਾਤਰੀ ਬਿਨਾਂ ਟਿਕਟ ਹੀ ਸਫਰ ਕਰਨ ਲਈ ਚੜ੍ਹ ਜਾਂਦੇ ਹਨ। ਜਿਨ੍ਹਾਂ ਨੂੰ ਟੀਟੀਈ ਵੱਲੋਂ ਕਾਬੂ ਕਰ ਕੇ ਜੁਰਮਾਨਾ…

ਨੈਸ਼ਨਲ ਡੈਸਕ– ਰੇਲ ਗੱਡੀਆਂ ਵਿਚ ਅਕਸਰ ਕਈ ਯਾਤਰੀ ਬਿਨਾਂ ਟਿਕਟ ਹੀ ਸਫਰ ਕਰਨ ਲਈ ਚੜ੍ਹ ਜਾਂਦੇ ਹਨ। ਜਿਨ੍ਹਾਂ ਨੂੰ ਟੀਟੀਈ ਵੱਲੋਂ ਕਾਬੂ ਕਰ ਕੇ ਜੁਰਮਾਨਾ ਵੀ ਲਾਇਆ ਜਾਂਦਾ ਹੈ ਪਰ ਕਈ ਵਾਰ ਟੀਟੀਈ ਤੇ ਯਾਤਰੀਆਂ ਵਿਚਾਲੇ ਕਹਾਸੁਣੀ ਹੁੰਦੀ ਵੀ ਵੇਖੀ ਜਾਂਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਵਾਰ ਤਾਂ ਹੱਦ ਪਾਰ ਹੋ ਗਈ। ਰੇਲਵੇ ਦੇ ਟੀਟੀਈ ਨਾਲ ਬਿਨਾਂ ਟਿਕਟ ਸਫ਼ਰ ਕਰ ਰਹੇ ਇਕ ਵਿਅਕਤੀ ਵੱਲੋਂ ਖ਼ਤਰਨਾਕ ਵਾਰਦਾਤ ਕਰ ਦਿੱਤੀ ਗਈ। 
ਜਾਣਕਾਰੀ ਮੁਤਾਬਕ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ‘ਚ ਬਿਨਾਂ ਟਿਕਟ ਦੇ ਸਫ਼ਰ ਕਰ ਰਹੇ ਇਕ ਯਾਤਰੀ ਨੇ ਟਿਕਟ ਨਾ ਹੋਣ ‘ਤੇ ਇਤਰਾਜ਼ ਪ੍ਰਗਟਾਉਣ ਉਤੇ ਟੀਟੀਈ ਨੂੰ ਚੱਲਦੀ ਟਰੇਨ ‘ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਸਮੇਂ ਤ੍ਰਿਸ਼ੂਰ ਮੈਡੀਕਲ ਕਾਲਜ, ਵੇਲੱਪਾਇਆ ਇਲਾਕੇ ‘ਚ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟੀਟੀਈ ਨੇ ਉਸ ਯਾਤਰੀ ਕੋਲੋਂ ਟਿਕਟ ਮੰਗੀ ਤਾਂ ਉਸ ਨੇ ਟੀਟੀਈ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਚੱਲਦੀ ਟਰੇਨ ‘ਚੋਂ ਹੇਠਾਂ ਡਿੱਗ ਗਿਆ। ਇਹ ਟਰੇਨ ਇਰਨਾਕੁਲਮ ਤੋਂ ਪਟਨਾ ਜਾ ਰਹੀ ਸੀ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਹ ਇਕ ਪਰਵਾਸੀ ਮਜ਼ਦੂਰ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧੱਕਾ ਮਾਰ ਕੇ ਸੁੱਟਿਆ ਗਿਆ ਟੀਟੀਈ ਦੂਜੇ ਪਾਸਿਓਂ ਆ ਰਹੀ ਟਰੇਨ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Leave a Reply

Your email address will not be published. Required fields are marked *