ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਅਤੇ ਭਰੋਸੇਮੰਦ ਨਿਊਜ਼ ਚੈਨਲਾਂ ਵਿੱਚੋਂ ਇੱਕ, Living India News ਨੇ ਆਪਣੇ ਦਰਸ਼ਕਾਂ ਦੇ ਘੇਰੇ ਨੂੰ ਹੋਰ ਵਧਾਉਂਦਿਆਂ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦਰਸ਼ਕ ਹੁਣ ਬਿਨਾਂ ਕਿਸੇ ਮਾਸਿਕ ਖ਼ਰਚੇ ਦੇ ਡੀਡੀ ਫ੍ਰੀ ਡਿਸ਼ ਦੇ ਚੈਨਲ ਨੰਬਰ 159 ‘ਤੇ ਆਪਣੇ ਇਸ ਮਨਪਸੰਦ ਨਿਊਜ਼ ਚੈਨਲ ਦਾ ਆਨੰਦ ਮਾਣ ਸਕਦੇ ਹਨ।
ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ‘ਸਭ ਤੋਂ ਭਰੋਸੇਮੰਦ ਆਵਾਜ਼’
Living India News ਨੇ ਬਹੁਤ ਹੀ ਘੱਟ ਸਮੇਂ ਵਿੱਚ ਉੱਤਰੀ ਭਾਰਤ, ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਵਿੱਚ ਨਿਰਪੱਖ ਅਤੇ ਬੇਬਾਕ ਪੱਤਰਕਾਰੀ ਸਦਕਾ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਚੈਨਲ ਦੇ ਨਵੇਂ ਵਿਸਥਾਰ ਨਾਲ ਹੁਣ ਦੂਰ-ਦੁਰਾਡੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕ ਵੀ ਖੇਤਰੀ ਅਤੇ ਰਾਸ਼ਟਰੀ ਖ਼ਬਰਾਂ ਨਾਲ ਸਿੱਧੇ ਤੌਰ ‘ਤੇ ਜੁੜ ਸਕਣਗੇ।
ਹੋਰਨਾਂ ਪ੍ਰਮੁੱਖ ਡਿਸ਼ ਅਤੇ ਕੇਬਲ ਨੈੱਟਵਰਕਾਂ ‘ਤੇ ਵੀ ਚੈਨਲ ਉਪਲਬਧ
ਜੇਕਰ ਤੁਸੀਂ ਡੀਡੀ ਫ੍ਰੀ ਡਿਸ਼ ਤੋਂ ਇਲਾਵਾ ਕੋਈ ਹੋਰ ਪੇਡ ਡਿਸ਼ ਜਾਂ ਕੇਬਲ ਨੈੱਟਵਰਕ ਵਰਤਦੇ ਹੋ, ਤਾਂ ਵੀ ਤੁਸੀਂ ਹੇਠਾਂ ਦਿੱਤੇ ਚੈਨਲ ਨੰਬਰਾਂ ਰਾਹੀਂ ਲਿਵਿੰਗ ਇੰਡੀਆ ਨਿਊਜ਼ ਨੂੰ 24 ਘੰਟੇ ਲਾਈਵ ਦੇਖ ਸਕਦੇ ਹੋ:
Tata Play – 1928
Airtel – 565
Dish TV – 1198
Fastway – 113
Jio TV+ – 1928



