Punjab News : ਪੰਜਾਬ ਦੇ ਲੁਧਿਆਣਾ ਦੀ ਡਾਂਸਰ ਦਾ ਇੱਕ ਵਿਆਹ ਸਮਾਰੋਹ ਵਿਚ ਇਕ ਨੌਜਵਾਨ ਨਾਲ ਪੰਗਾ ਪੈ ਗਿਆ। ਦੋਵਾਂ ਵਿਚਾਲੇ ਜੰਮ ਕੇ ਕਹਾਸੁਣੀ ਹੋਈ। ਡਾਂਸਰ ਨੇ ਉਸ ਨਾਲ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦੋ ਦਿਨ ਪੁਰਾਣੇ ਇਸ ਵੀਡੀਓ ਵਿਚ ਜਿਸ ਡਾਂਸਰ ਨਾਲ ਬਦਸਲੂਕੀ ਹੁੰਦੀ ਦੇਖੀ ਜਾ ਸਕਦੀ ਹੈ, ਉਸ ਦਾ ਨਾਂ ਸਿਮਰਨ ਹੈ। ਉਹ ਬੁਕਿੰਗ ‘ਤੇ ਪ੍ਰੋਗਰਾਮ ਲਈ ਗਈ ਸੀ।
ਡਾਂਸਰ ਸਿਮਰਨ ਨੇ ਦੱਸਿਆ ਕਿ ਸਟੇਜ ਦੇ ਹੇਠਾਂ ਖੜ੍ਹੇ ਇਕ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਡਾਂਸ ਕਰਨ ਲਈ ਕਿਹਾ ਗਿਆ। ਉੱਥੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਇੱਕ ਡੀਐਸਪੀ ਦਾ ਰੀਡਰ ਹੈ। ਸਿਮਰਨ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਵਿਅਕਤੀ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨਾਲ ਬਦਸਲੂਕੀ ਕੀਤੀ। ਸਿਮਰਨ ਅਨੁਸਾਰ, ਉਸ ਨਾਲ ਉਸ ਵਿਅਕਤੀ ਨੇ ਬਦਸਲੂਕੀ ਵੀ ਕੀਤੀ। ਗੁੱਸੇ ਵਿਚ ਆਏ ਆਦਮੀ ਨੇ ਉਸ ਉੱਤੇ ਸ਼ਰਾਬ ਨਾਲ ਭਰਿਆ ਗਿਲਾਸ ਮਾਰਿਆ।
ਸਿਮਰਨ ਨੇ ਕਿਹਾ ਕਿ ਜਿਸ ਡੀਜੇ ਨਾਲ ਉਸ ਨੇ ਬੁਕਿੰਗ ਕੀਤੀ ਸੀ, ਉਸ ਨੇ ਵੀ ਉਸ ਦਾ ਸਮਰਥਨ ਨਹੀਂ ਕੀਤਾ। ਸਿਮਰਨ ਨੇ ਕਿਹਾ ਕਿ ਮਹਿਲਾ ਡਾਂਸਰ ਇੱਕ ਕਲਾਕਾਰ ਹੈ। ਜਿਸ ਸਮੇਂ ਉਸ ਨਾਲ ਇਹ ਹਾਦਸਾ ਵਾਪਰਿਆ, ਉਸ ਦੇ ਨਾਲ ਵਾਲੀ ਮਹਿਲਾ ਡਾਂਸਰ ਵੀ ਉਸ ਨੂੰ ਇਕੱਲੀ ਛੱਡ ਗਈ। ਸਿਮਰਨ ਦੋਸ਼ੀ ਵਿਅਕਤੀ ਖਿਲਾਫ ਮਾਣਹਾਨੀ ਦਾ ਕੇਸ ਵੀ ਦਾਇਰ ਕਰੇਗੀ। ਪੀੜਤ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

