ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸਿਆਸਤ ਵਿਚ ਕਿਸਮਤ ਅਜ਼ਮਾਉਣ ਜਾ ਰਹੀ ਹੈ। ਭਾਜਪਾ ਉਮੀਦਵਾਰ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੋਣ ਲੜੇਗੀ। ਇਸ ਸਬੰਦੀ ਅਦਾਕਾਰਾ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਕੰਗਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਿਆ ਤੇ ਖੁਦ ਦੀ ਤੁਲਨਾ ਗਿਲਹਿਰੀ ਨਾਲ ਕੀਤੀ। ਕੰਗਨਾ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਯਤਨਾਂ ਸਦਕਾ 500 ਸਾਲਾਂ ਤੋਂ ਲਟਕ ਰਹੇ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਪੂਰਾ ਹੋਇਆ ਹੈ। ਅਸੀਂ ਉਨ੍ਹਾਂ ਦੀ ਫੌਜ ਹਾਂ।
ਕੰਗਨਾ ਨੇ ਕਿਹਾ ਕਿ ਮੈਂ ਖੁਦ ਰਾਮ ਸੇਤੂ ਨਿਰਮਾਣ ਦੀ ਉਸ ਗਿਲਹਿਰੀ ਵਰਗੀ ਹਾਂ ਜੋ ਹੁਣ ਭਾਜਪਾ ਲਈ ਯੋਗਦਾਨ ਪਾਉਣ ਜਾ ਰਹੀ ਹੈ। ਕੰਗਨਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਅੱਜ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਮਰਥਨ ਮੰਗਣ ਲਈ ਉਮੀਦਵਾਰ ਵਜੋਂ ਤੁਹਾਡੇ ਸਾਰਿਆਂ ਵਿਚਕਾਰ ਆਈ ਹਾਂ, ਤੁਹਾਡੀ ਹਰ ਵੋਟ ਪ੍ਰਧਾਨ ਮੰਤਰੀ ਲਈ ਆਸ਼ੀਰਵਾਦ ਹੈ। ਕੰਗਨਾ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸਰਕਾਘਾਟ, ਪਾਉਟਾ, ਫਤਿਹਪੁਰ, ਹਰੀਬਹੰਨਾ, ਗੋਪਾਲਪੁਰ, ਮੌਹੀ ਵਿੱਚ ਚੋਣ ਪ੍ਰਚਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਜਪਾ ਨੇ ਮੈਨੂੰ ਇੱਥੋਂ ਆਪਣਾ ਨੁਮਾਇੰਦਾ ਚੁਣਿਆ ਹੈ, ਇਸ ਲਈ ਇਸ ਸੰਸਦੀ ਹਲਕੇ ਦੀਆਂ ਸਮੱਸਿਆਵਾਂ ਦੀ ਆਵਾਜ਼ ਬਣ ਕੇ ਦਿੱਲੀ ਵਿੱਚ ਤੁਹਾਡੇ ਨਾਲ ਗੱਲ ਕਰਨੀ ਮੇਰੀ ਜ਼ਿੰਮੇਵਾਰੀ ਹੈ। ਕਾਂਗਰਸੀ ਲੋਕ ਤੁਹਾਨੂੰ ਗੁਮਰਾਹ ਕਰਨ ਲਈ ਜ਼ਰੂਰ ਆਉਣਗੇ ਕਿ ਕੰਗਨਾ ਮੁੰਬਈ ਜਾਵੇਗੀ ਅਤੇ ਵਾਪਸ ਨਹੀਂ ਆਵੇਗੀ। ਅਜਿਹੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਮੈਨੂੰ ਭਰੋਸਾ ਹੈ ਕਿ ਤੁਹਾਡੀਆਂ ਜੋ ਵੀ ਮੰਗਾਂ ਅਤੇ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸਾਡੀ ਸੀਨੀਅਰ ਲੀਡਰਸ਼ਿਪ ਵੱਲੋਂ ਨਿਸ਼ਚਿਤ ਤੌਰ ਉਤੇ ਹੱਲ ਕੀਤਾ ਜਾਵੇਗਾ। ਮੈਂ ਤੁਹਾਡੀ ਭੈਣ ਅਤੇ ਧੀ ਵਾਂਗ ਤੁਹਾਡੀ ਸੇਵਾ ਕਰਨ ਆਈ ਹਾਂ।
ਕੰਗਨਾ ਨੇ PM ਮੋਦੀ ਨੂੰ ਦੱਸਿਆ ਭਗਵਾਨ ਰਾਮ ਦਾ ਅਵਤਾਰ, ਖੁਦ ਦੀ ਗਿਲਹਿਰੀ ਨਾਲ ਕਿਉਂ ਕੀਤੀ ਤੁਲਨਾ, ਜਾਣੋ ਮਾਮਲਾ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸਿਆਸਤ ਵਿਚ ਕਿਸਮਤ ਅਜ਼ਮਾਉਣ ਜਾ ਰਹੀ ਹੈ। ਭਾਜਪਾ ਉਮੀਦਵਾਰ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੋਣ ਲੜੇਗੀ। ਇਸ…
