ਪੰਜਾਬ ਦੇ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਗਪੁਰ ਖੁਣ-ਖੁਣ ਵਿੱਚ ਪੜ੍ਹਦੀ ਵਿਦਿਆਰਥਣ ਗੁਰਲੀਨ ਕੌਰ ਨੇ ਮਾਰਕਾ ਮਾਰਿਆ ਹੈ। ਵਿਦਿਆਰਥਣ ਨੇ ਸੂਬੇ ਦਾ ਨਾਮ ਚਮਕਾਇਆ ਹੈ। ਦਰਅਸਲ, ਗੁਰਲੀਨ ਕੌਰ ਇਸਰੋ ਵਿੱਚ ਟ੍ਰੇਨਿੰਗ ਲਈ ਚੁਣੀ ਗਈ ਹੈ। ਸਰਕਾਰੀ ਹਾਈ ਸਕੂਲ ਗੋਬਿੰਗਪੁਰ ਖੁਣ-ਖੁਣ ਵਿਚ ਪੜ੍ਹਦੀ ਵਿਦਿਆਰਥਣ ਗੁਰਲੀਨ ਕੌਰ ਦੀ ਦੇਸ਼ ਭਰ ਦੇ 350 ਚੋਟੀ ਦੇ ਵਿਦਿਆਰਥੀਆਂ ਵਿਚੋਂ ISRO ਟ੍ਰੇਨਿੰਗ ਲਈ ਚੋਣ ਹੋਈ ਹੈ। ਉਧਰ, ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥਣ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਕਸ (ਪਹਿਲਾਂ ਟਵੀਟਰ) ਅਕਾਊਂਟ ਉਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ”ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਦੇਸ਼ ਭਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ । ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਖੁਣ, ਹੁਸ਼ਿਆਰਪੁਰ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਦੇਸ਼ ਭਰ ਦੇ 350 ਚੋਟੀ ਦੇ ਵਿਦਿਆਰਥੀਆਂ ਵਿੱਚੋਂ ISRO ਟ੍ਰੇਨਿੰਗ ਲਈ ਚੋਣ ਹੋਈ। ਮੇਰੇ ਵੱਲੋਂ ਗੁਰਲੀਨ ਕੌਰ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ।”
ਹੁਸ਼ਿਆਰਪੁਰ ਦੀ ਧੀ ਨੇ ਮਾਰਿਆ ਮਾਰਕਾ, ISRO ‘ਚ ਟ੍ਰੇਨਿੰਗ ਲਈ ਚੋਣ
ਪੰਜਾਬ ਦੇ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਗਪੁਰ ਖੁਣ-ਖੁਣ ਵਿੱਚ ਪੜ੍ਹਦੀ ਵਿਦਿਆਰਥਣ ਗੁਰਲੀਨ ਕੌਰ ਨੇ ਮਾਰਕਾ ਮਾਰਿਆ ਹੈ। ਵਿਦਿਆਰਥਣ ਨੇ ਸੂਬੇ ਦਾ ਨਾਮ ਚਮਕਾਇਆ ਹੈ।…
