ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਦਿੱਲੀ ‘ਚ ‘I.N.D.I.A.’ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਰਾਮਲੀਲ੍ਹਾ ਮੈਦਾਨ ‘ਚ ਵਿਰੋਧੀ ਨੇਤਾਵਾਂ ਨਾਲ ਮੰਚ ‘ਤੇ ਮੌਜੂਦ ਹੈ। ਰੈਲੀ ਵਿੱਚ ਸੁਨੀਤਾ ਕੇਜਰੀਵਾਲ ਨੇ ਸੀਐਮ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਤੁਹਾਡਾ ਕੇਜਰੀਵਾਲ ਸ਼ੇਰ ਹੈ। ਉਹ ਇੱਕ ਸੱਚਾ ਦੇਸ਼ ਭਗਤ ਵਿਅਕਤੀ ਹੈ। ਕੇਜਰੀਵਾਲ ਦੇਸ਼ ਲਈ ਲੜ ਰਿਹਾ ਹੈ। ਕੇਜਰੀਵਾਲ ਦਾ ਸੰਦੇਸ਼ ਪੜ੍ਹਦੇ ਹੋਏ ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ, ‘ਅੱਜ ਭਾਰਤ ਮਾਤਾ ਬਹੁਤ ਦੁੱਖ ਵਿੱਚ ਹੈ। ਜਦੋਂ ਸਹੀ ਇਲਾਜ ਨਹੀਂ ਮਿਲਦਾ। ਭਾਰਤ ਮਾਤਾ ਦੁਖੀ ਹੁੰਦੀ ਹੈ ਜੇਕਰ ਉਸ ਦੇ ਬੱਚਿਆਂ ਨੂੰ ਭੋਜਨ ਜਾਂ ਚੰਗੀ ਸਿੱਖਿਆ ਨਹੀਂ ਮਿਲਦੀ। ਅਸੀਂ ਨਵਾਂ ਭਾਰਤ ਬਣਾਵਾਂਗੇ । ਜਿੱਥੇ ਸਾਰਿਆਂ ਨੂੰ ਚੰਗਾ ਇਲਾਜ, ਵਧੀਆ ਸਿੱਖਿਆ ਮਿਲੇਗੀ, ਇਥੇ ਲੋਕ ਦੁਨੀਆ ਭਰ ਤੋਂ ਆਉਣਗੇ। ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਸਾਰਿਆਂ ਨੂੰ ਨਿਆਂ ਮਿਲੇਗਾ। ਮੈਂ 140 ਕਰੋੜ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ I.N.D.I.A. ਨੂੰ ਮੌਕਾ ਮਿਲਿਆ ਤਾਂ ਉਹ ਅਜਿਹਾ ਭਾਰਤ ਬਣਾਉਣਗੇ। ਸੀਐਮ ਦਾ ਸੰਦੇਸ਼ ਪੜ੍ਹਦੇ ਹੋਏ ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਨੇ ਦੇਸ਼ ਨੂੰ ਛੇ ਗਾਰੰਟੀਆਂ ਦਿੱਤੀਆਂ ਹਨ। ਦੇਸ਼ ਭਰ ਵਿੱਚ 24 ਘੰਟੇ ਬਿਜਲੀ ਪ੍ਰਦਾਨ ਕੀਤੀ ਜਾਵੇਗੀ। ਪੂਰੇ ਦੇਸ਼ ਵਿੱਚ ਮੁਫਤ ਬਿਜਲੀ ਮਿਲੇਗੀ। ਹਰ ਪਿੰਡ ਮੁਹੱਲੇ ਵਿੱਚ ਸਰਕਾਰੀ ਸਕੂਲ ਹੋਣਗੇ, ਮੁਹੱਲੇ ਵਿੱਚ ਕਲੀਨਿਕ ਬਣਾਏ ਜਾਣਗੇ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਵਾਂਗਾ। ਇਸ ਦੌਰਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵੇਗੀ। ਸਵਾਮੀਨਾਥ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੇ ਵਾਅਦੇ ਪੰਜ ਸਾਲਾਂ ‘ਚ ਪੂਰਾ ਕਰਾਂਗਾ। ਇਸ ਮੌਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਆਗੂ ਅਤੇ ਸਾਬਕਾ ਸੀਐੱਮ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਆਦਿ ਮੰਚ ਉਤੇ ਮੌਜੂਦ ਹਨ। ਦਿੱਲੀ ਦੇ ਰਾਮਲੀਲ੍ਹਾ ਮੈਦਾਨ ‘ਚ ਹੋ ਰਹੀ ਰੈਲੀ ‘ਚ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਭਾਰਤੀ ਗਠਜੋੜ ਨੇਤਾ ਮੌਜੂਦ ਹਨ।
‘I.N.D.I.A.’ ਦੀ ਰੈਲੀ, ‘ਤੁਹਾਡੇ ਕੇਜਰੀਵਾਲ ਸ਼ੇਰ ਨੇ, ਦੇਸ਼ ਲਈ ਲੜ ਰਹੇ’, ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਸੰਦੇਸ਼, ਦਿੱਤੀਆਂ ਗਾਰੰਟੀਆਂ
ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਦਿੱਲੀ ‘ਚ ‘I.N.D.I.A.’ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਰਾਮਲੀਲ੍ਹਾ ਮੈਦਾਨ ‘ਚ ਵਿਰੋਧੀ ਨੇਤਾਵਾਂ…
