ਹਰਿਆਣਾ-ਰੇਵਾੜੀ ਦੀ ਸੱਤੀ ਕਾਲੋਨੀ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਦੇ ਜਨਮ ਦੀ ਵਧਾਈ ਦੇਣ ਗਏ ਕਿੰਨਰਾਂ ਦੇ ਨਾਂ ਪਰਿਵਾਰ ਵੱਲੋਂ 100 ਗਜ਼ ਦਾ ਪਲਾਟ ਕਰ ਦਿੱਤਾ ਗਿਆ। ਦਰਅਸਲ ਸ਼ਮਸ਼ੇਰ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਪੋਤੇ ਨੇ ਜਨਮ ਲਿਆ। ਸ਼ਮਸ਼ੇਰ ਸਿੰਘ ਪੇਸ਼ੇ ਤੋਂ ਵੱਡਾ ਜ਼ਿਮੀਂਦਾਰ ਹੈ। ਸ਼ਹਿਰ ਦੇ ਆਲੇ-ਦੁਆਲੇ ਉਸ ਦੀ ਜੱਦੀ ਜ਼ਮੀਨ ਦਾ ਕਾਫੀ ਹਿੱਸਾ ਪਿਆ ਹੈ। ਇਸੇ ਖੁਸ਼ੀ ਦੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਕਿੰਨਰ ਸਪਨਾ ਗੁਰੂ, ਹਿਨਾ ਅਤੇ ਕੋਮਲ ਸ਼ਮਸ਼ੇਰ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਸ਼ਮਸ਼ੇਰ ਦੇ ਘਰ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ।
ਇਹ ਪ੍ਰੋਗਰਾਮ ਕਰੀਬ 10 ਮਿੰਟ ਤੱਕ ਚੱਲਿਆ। ਇਸ ਮਗਰੋਂ ਨਵ-ਜੰਮੇ ਪੋਤੇ ਦੀ ਖੁਸ਼ੀ ਵਿਚ ਦਾਦਾ ਸ਼ਮਸ਼ੇਰ ਸਿੰਘ ਨੇ 100 ਵਰਗ ਗਜ਼ ਦਾ ਪਲਾਟ ਤੋਹਫੇ ਵਜੋਂ ਕਿੰਨਰਾਂ ਨੂੰ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਨੇ ਸਾਰਿਆਂ ਵਿਚਕਾਰ ਕਿਹਾ ਕਿ ਉਹ ਕਿੰਨਰਾਂ ਦੇ ਨਾਂ ਉਤੇ ਇਕ ਪਲਾਟ ਸਮਰਪਿਤ ਕਰਨਗੇ। ਜਦੋਂ ਸ਼ਮਸ਼ੇਰ ਸਿੰਘ ਨੇ ਪੁੱਛਿਆ ਕਿ ਉਹ ਇਸ ਪਲਾਟ ਵਿੱਚ ਕੀ ਕਰਨਗੇ ਤਾਂ ਕਿੰਨਰ ਨੇ ਕਿਹਾ ਕਿ ਉਹ ਪਸ਼ੂ ਰੱਖਣਗੇ। ਇਸ ’ਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇਕਰ ਮੱਝ ਵੀ ਚਾਹੀਦੀ ਹੈ ਤਾਂ ਉਹ ਵੀ ਦੇ ਦੇਵੇਗਾ। ਦੱਸ ਦੇਈਏ ਕਿ ਕਿੰਨਰਾਂ ਨੂੰ ਦਿੱਤਾ ਗਿਆ ਇਹ ਪਲਾਟ ਸ਼ਹਿਰ ਦੇ ਝੱਜਰ ਰੋਡ ਉਤੇ ਇੰਦਰਾ ਕਾਲੋਨੀ ਅਤੇ ਰਾਮਸਿੰਘਪੁਰਾ ਦੇ ਵਿਚਕਾਰ ਹੈ। ਇਸ ਦੀ ਮੌਜੂਦਾ ਕੀਮਤ 12 ਤੋਂ 15 ਲੱਖ ਰੁਪਏ ਦੇ ਵਿਚਕਾਰ ਹੈ।
ਪੋਤੇ ਦੇ ਜਨਮ ਦਾ ਚਾਅ ! ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 15 ਲੱਖ ਦਾ ਪਲਾਟ
ਹਰਿਆਣਾ-ਰੇਵਾੜੀ ਦੀ ਸੱਤੀ ਕਾਲੋਨੀ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਦੇ ਜਨਮ ਦੀ ਵਧਾਈ ਦੇਣ ਗਏ ਕਿੰਨਰਾਂ ਦੇ ਨਾਂ ਪਰਿਵਾਰ…
