ਫਿਲੌਰ: ਫਿਲੌਰ ਨਗਰ ਕੌਂਸਲ ਦੇ ਸਾਰੇ 15 ਵਾਰਡਾਂ ਦੇ ਚੋਣ ਨਤੀਜੇ ਅਧਿਕਾਰਤ ਤੌਰ ‘ਤੇ ਸਾਹਮਣੇ ਆ ਚੁੱਕੇ ਹਨ। ਸਥਾਨਕ ਕਮਿਊਨਿਟੀ ਹਾਲ ਵਿਖੇ ਪੁਖ਼ਤਾ ਪ੍ਰਬੰਧਾਂ ਹੇਠ ਹੋਈ ਵੋਟਾਂ ਦੀ ਗਿਣਤੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਵਿੱਚੋਂ 8 ਸੀਟਾਂ ‘ਤੇ ਕਬਜ਼ਾ ਕਰਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਦੂਜੇ ਪਾਸੇ, ਪਿਛਲੇ ਦੋ ਦਹਾਕਿਆਂ (20 ਸਾਲ) ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ‘ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਨੂੰ ਇਸ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਮਹਿਜ਼ 3 ਸੀਟਾਂ ‘ਤੇ ਸਿਮਟ ਗਈ ਹੈ।
ਬਸਪਾ ਦਾ ਸ਼ਾਨਦਾਰ ਪ੍ਰਦਰਸ਼ਨ
ਇਨ੍ਹਾਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ (BSP) ਨੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦੇ ਹੋਏ ਆਪਣੇ ਲੜੇ 3 ਵਾਰਡਾਂ ਵਿੱਚੋਂ 2 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ 2 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਸਿਆਸੀ ਪਾਰਟੀਆਂ ਨੂੰ ਪਛਾੜ ਕੇ ਜਿੱਤ ਦਾ ਪਰਚਮ ਲਹਿਰਾਇਆ। ਇਸ ਚੋਣ ਦੀ ਸਭ ਤੋਂ ਵੱਡੀ ਖ਼ਬਰ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (BJP) ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇ, ਇੱਥੋਂ ਤੱਕ ਕਿ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ।
ਦੇਖੋ ਫਿਲੌਰ ਦੇ ਸਾਰੇ 15 ਵਾਰਡਾਂ ਦੇ ਜੇਤੂ ਉਮੀਦਵਾਰਾਂ ਦੀ ਸੂਚੀ:
ਵਾਰਡ ਨੰਬਰ – ਜੇਤੂ ਉਮੀਦਵਾਰ ਦਾ ਨਾਮ – ਸਿਆਸੀ ਪਾਰਟੀ
ਵਾਰਡ ਨੰਬਰ 1 ਤੋਂ ਜੇਤੂ ਉਮੀਦਵਾਰ ਦਾ ਨਾਮ ਜਸਵਿੰਦਰ ਕੌਰ ਅਤੇ ਪਾਰਟੀ ਸੱਤਾਧਾਰੀ ਹੈ।
ਵਾਰਡ ਨੰਬਰ 2 – ਸ਼ੰਕਰ ਸੰਧੂ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 3 – ਰਣਜੀਤਾ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 4 – ਅਮਿਤ ਪੰਮਾ – ਆਜ਼ਾਦ ਉਮੀਦਵਾਰ |
ਵਾਰਡ ਨੰਬਰ 5- ਮੰਜੂ ਬਾਲਾ – ਆਜ਼ਾਦ ਉਮੀਦਵਾਰ |
ਵਾਰਡ ਨੰਬਰ 6 – ਪਰਮਜੀਤ ਭਾਰਤੀ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 7 – ਸਰਬਜੀਤ ਕੌਰ- ਸੱਤਾਧਾਰੀ ਪਾਰਟੀ |
ਵਾਰਡ ਨੰਬਰ 8 – ਵੈਭਵ ਸ਼ਰਮਾ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 9 – ਮਧੂ ਬਠਲਾ – ਕਾਂਗਰਸ |
ਵਾਰਡ ਨੰਬਰ 10 – ਸੁਰਿੰਦਰ ਡਾਵਰ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 11 – ਪ੍ਰਭਜੋਤ ਕੌਰ – ਕਾਂਗਰਸ |
ਵਾਰਡ ਨੰਬਰ 12 – ਰਜਨੀ ਗਾਬਾ – ਸੱਤਾਧਾਰੀ ਪਾਰਟੀ |
ਵਾਰਡ ਨੰਬਰ 13 – ਮਲਕੀਤ ਸਿੰਘ – ਕਾਂਗਰਸ |
ਵਾਰਡ ਨੰਬਰ 14 – ਬੁੱਧ ਪ੍ਰਕਾਸ਼ – ਬਹੁਜਨ ਸਮਾਜ ਪਾਰਟੀ (ਬਸਪਾ) |
ਵਾਰਡ ਨੰਬਰ 15 – ਪਾਲ ਆਰਾਮ ਸੰਧੂ – ਬਹੁਜਨ ਸਮਾਜ ਪਾਰਟੀ (ਬਸਪਾ) |
ਫਿਲੌਰ ਨਗਰ ਕੌਂਸਲ ਦੀਆਂ ਕੁੱਲ 15 ਸੀਟਾਂ ਵਿੱਚੋਂ ਸੱਤਾਧਾਰੀ ਪਾਰਟੀ ਨੂੰ 8, ਕਾਂਗਰਸ ਨੂੰ 3, ਬਸਪਾ ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਮਿਲੀਆਂ ਹਨ। ਇਨ੍ਹਾਂ ਨਤੀਜਿਆਂ ਤੋਂ ਬਾਅਦ ਹੁਣ ਫਿਲੌਰ ਨਗਰ ਕੌਂਸਲ ‘ਤੇ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਬਣਨਾ ਪੂਰੀ ਤਰ੍ਹਾਂ ਤੈਅ ਹੋ ਗਿਆ ਹੈ, ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Punjab election results: ‘ਆਪ’ ਨੇ ਰਚਿਆ ਇਤਿਹਾਸ, ਕਾਂਗਰਸ-ਅਕਾਲੀ ਦਲ ਪਛੜੇ; ਦੇਖੋ ਆਪਣੇ ਸ਼ਹਿਰ ਦਾ ਅਪਡੇਟ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



