ਚੰਡੀਗੜ੍ਹ: ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸੀ ਤਸਵੀਰ ਸਾਫ਼ ਕਰ ਦਿੱਤੀ ਹੈ। ਇਸ ਚੋਣ ਮੁਕਾਬਲੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ‘ਸੈਮੀਫਾਈਨਲ’ ਮੰਨਿਆ ਜਾ ਰਿਹਾ ਸੀ, ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਵਿਰੋਧੀ ਧਿਰਾਂ ਦੇ ਗੜ੍ਹਾਂ ਨੂੰ ਸੰਨ੍ਹ ਲਾਉਂਦੇ ਹੋਏ ਇੱਕਪਾਸੜ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਸੂਬੇ ਭਰ ਦੇ 115 ਗਿਣਤੀ ਕੇਂਦਰਾਂ ਤੋਂ ਆਏ ਅੰਤਿਮ ਅੰਕੜਿਆਂ ਮੁਤਾਬਕ ‘ਆਪ’ ਨੇ ਵੱਡੀ ਬੜ੍ਹਤ ਬਣਾਈ ਹੈ, ਜਦਕਿ ਦੂਜੇ ਨੰਬਰ ਲਈ ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ।
ਸੂਬੇ ਭਰ ਦੀਆਂ ਕੁੱਲ ਸੀਟਾਂ ਦਾ ਸਿਆਸੀ ਸਮੀਕਰਨ
ਆਮ ਆਦਮੀ ਪਾਰਟੀ : 220 ਸੀਟਾਂ
ਕਾਂਗਰਸ : 90 ਸੀਟਾਂ
ਸ਼੍ਰੋਮਣੀ ਅਕਾਲੀ ਦਲ : 75 ਸੀਟਾਂ
ਭਾਰਤੀ ਜਨਤਾ ਪਾਰਟੀ : 20 ਸੀਟਾਂ
ਆਜ਼ਾਦ ਅਤੇ ਹੋਰ: 89 ਸੀਟਾਂ
ਲੁਧਿਆਣਾ ‘ਚ ‘ਆਪ’ ਨੇ ਮਾਰੀ ਬਾਜ਼ੀ
ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਲੁਧਿਆਣਾ ਜ਼ਿਲ੍ਹੇ (ਕੁੱਲ 61 ਸੀਟਾਂ) ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ‘ਆਪ’ ਨੇ ਖੰਨਾ ਵਿੱਚ 10 ਵਾਰਡਾਂ ਅਤੇ ਸਮਰਾਲਾ ਵਿੱਚ 6 ਵਾਰਡਾਂ ‘ਤੇ ਕਬਜ਼ਾ ਕੀਤਾ ਹੈ। ਰਾਏਕੋਟ, ਪਾਇਲ ਅਤੇ ਜਗਰਾਉਂ ਵਿੱਚ ਵੀ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਲੁਧਿਆਣਾ ਜ਼ਿਲ੍ਹੇ ਦੀ ਅੰਤਿਮ ਸਥਿਤੀ:
ਆਪ: 34 ਸੀਟਾਂ
ਕਾਂਗਰਸ: 19 ਸੀਟਾਂ
ਅਕਾਲੀ ਦਲ: 7 ਸੀਟਾਂ
ਭਾਜਪਾ: 1 ਸੀਟ
ਸ੍ਰੀ ਅਨੰਦਪੁਰ ਸਾਹਿਬ ‘ਚ ਇਤਿਹਾਸਕ ਜਿੱਤ
ਸ੍ਰੀ ਅਨੰਦਪੁਰ ਸਾਹਿਬ: ‘ਆਪ’ ਨੇ ਇੱਥੇ ਇਤਿਹਾਸ ਰਚਦਿਆਂ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ 11 ‘ਤੇ ਕਬਜ਼ਾ ਕਰਕੇ ਇੱਕਪਾਸੜ ਜਿੱਤ ਹਾਸਲ ਕੀਤੀ।
ਬਨੂੜ: ਇੱਥੋਂ ਦੇ ਚਾਰੋਂ ਵਾਰਡਾਂ ‘ਤੇ ‘ਆਪ’ ਨੇ ਹੂੰਝਾਫੇਰ ਜਿੱਤ ਦਰਜ ਕੀਤੀ। ਵਾਰਡ 1 ਤੋਂ ਜਸਪਾਲ ਕੌਰ, ਵਾਰਡ 2 ਤੋਂ ਬਲਜੀਤ ਸਿੰਘ, ਵਾਰਡ 3 ਤੋਂ ਸੁਦੇਸ਼ ਰਾਣੀ ਅਤੇ ਵਾਰਡ 4 ਤੋਂ ਲਖਵਿੰਦਰ ਸਿੰਘ ਲੱਕੀ ਜੇਤੂ ਰਹੇ। SDM ਡਾ. ਅੰਕਿਤਾ ਕੰਸਲ ਨੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ।
ਹੁਸ਼ਿਆਰਪੁਰ: ਇੱਥੋਂ ਦੇ 11 ਵਾਰਡਾਂ ਵਿੱਚੋਂ 7 ‘ਤੇ ‘ਆਪ’ ਨੇ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਕੀਤਾ, ਜਦਕਿ ਕਾਂਗਰਸ ਨੂੰ 3 ਅਤੇ ਭਾਜਪਾ ਨੂੰ 1 ਸੀਟ ਮਿਲੀ।
ਬਠਿੰਡਾ: ‘ਆਪ’ ਨੇ 3 ਵਾਰਡ ਜਿੱਤੇ। ਵਾਰਡ 1 ਤੋਂ ਜਸਪ੍ਰੀਤ ਸਿੰਘ, ਵਾਰਡ 2 ਤੋਂ ਗੁਰਸੇਵਕ ਸਿੰਘ ਅਤੇ ਵਾਰਡ 4 ਤੋਂ ਜਸਵੀਰ ਸਿੰਘ ਜੇਤੂ ਰਹੇ, ਜਦਕਿ ਵਾਰਡ 3 ਤੋਂ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੇ ਜਿੱਤ ਹਾਸਲ ਕੀਤੀ।
ਪਠਾਨਕੋਟ, ਨਵਾਂਸ਼ਹਿਰ ਅਤੇ ਫ਼ਾਜ਼ਿਲਕਾ ਦੇ ਨਤੀਜੇ
ਪਠਾਨਕੋਟ ਨਗਰ ਨਿਗਮ: ਇੱਥੇ ਮੁਕਾਬਲਾ ਰੋਚਕ ਰਿਹਾ। ਵਾਰਡ 2, 4, 16 ਅਤੇ 19 ‘ਤੇ ਕਾਂਗਰਸ ਨੇ ਜਿੱਤ ਦਰਜ ਕੀਤੀ। ਵਾਰਡ 5, 7 ਅਤੇ 21 ‘ਤੇ ‘ਆਪ’ ਜੇਤੂ ਰਹੀ, ਜਦਕਿ ਵਾਰਡ 9 ਭਾਜਪਾ ਦੇ ਖਾਤੇ ਗਿਆ।
ਫ਼ਾਜ਼ਿਲਕਾ: ਇੱਥੇ ਕੁੱਲ 11 ਸੀਟਾਂ ਵਿੱਚੋਂ 6 ‘ਤੇ ‘ਆਪ’ ਨੇ ਕਬਜ਼ਾ ਕਰਕੇ ਨਗਰ ਪੰਚਾਇਤ ‘ਤੇ ਝੰਡਾ ਲਹਿਰਾਇਆ, ਜਦਕਿ ਅਕਾਲੀ ਦਲ ਨੂੰ 4 ਅਤੇ ਕਾਂਗਰਸ ਨੂੰ 1 ਸੀਟ ਮਿਲੀ।
ਕੋਟਕਪੂਰਾ: ਇੱਥੋਂ ਦੇ ਐਲਾਨੇ 7 ਵਾਰਡਾਂ ਦੇ ਨਤੀਜਿਆਂ ਵਿੱਚੋਂ ‘ਆਪ’ ਨੇ 5, ਕਾਂਗਰਸ ਨੇ 1 ਅਤੇ ਅਕਾਲੀ ਦਲ ਨੇ 1 ਸੀਟ ਜਿੱਤੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


