ਰੰਗਰਲੀਆਂ ਮਨਾਉਂਦਾ ਫੜਿਆ ਗਿਆ ਪੰਜਾਬ ਦੇ IAS ਅਫਸਰ ਦਾ ਪਤੀ, ਅਫਸਰ ਬੋਲੀ ਕਰ ਦਿਓ ਪਰਚਾ !

ਪੰਜਾਬ ਦੇ ਲੁਧਿਆਣਾ ਵਿਚ ਇਕ ਮਹਿਲਾ IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਰੰਗੇ ਹੱਥੀਂ ਫੜਿਆ ਗਿਆ। ਪੁਲਿਸ ਨੇ ਗੁਪਤ ਸੂਚਨਾ ਉਤੇ ਛਾਪਾ ਮਾਰਿਆ ਤੇ ਉਕਤ…

ਪੰਜਾਬ ਦੇ ਲੁਧਿਆਣਾ ਵਿਚ ਇਕ ਮਹਿਲਾ IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਰੰਗੇ ਹੱਥੀਂ ਫੜਿਆ ਗਿਆ। ਪੁਲਿਸ ਨੇ ਗੁਪਤ ਸੂਚਨਾ ਉਤੇ ਛਾਪਾ ਮਾਰਿਆ ਤੇ ਉਕਤ ਵਿਅਕਤੀ ਤੇ ਇਕ ਮਹਿਲਾ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ । ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਇਕ ਕੋਠੀ ਵਿਚ ਰੇਡ ਕੀਤੀ ਸੀ। ਇਸ ਤੋਂ ਬਾਅਦ ਪਤਾ ਚਲਿਆ ਕਿ ਵਿਅਕਤੀ ਪੰਜਾਬ ਦੀ ਮਹਿਲਾ IAS ਅਫਸਰ ਦਾ ਪਤੀ ਹੈ। ਇਸ ਮਗਰੋਂ ਪੁਲਿਸ ਉਸ ਨੂੰ ਥਾਣੇ ਲੈ ਗਈ। ਦੈਨਿਕ ਭਾਸਕਰ ਮੁਤਾਬਕ ਧਾਰਾ 3, 4, 5 ਇੰਮੋਰਲ ਟ੍ਰੈਫਿਕ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਬੋਲਣ ਤੋਂ ਕੰਨੀ ਕਤਰਾ ਰਹੇ ਹਨ। ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਵਿਦੇਸ਼ੀ ਕੁੜੀਆਂ ਦਾ ਗਿਰੋਹ ਬੇਨਕਾਬ ਕੀਤਾ : ਪੁਲਿਸ
ਇਸ ਬਾਰੇ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਵਿਦੇਸ਼ੀ ਕੁੜੀਆਂ ਦੇ ਇਕ ਅਜਿਹੇ ਗਿਰੋਹ ਨੂੰ ਬੇਨਕਾਬ ਕੀਤਾ ਹੈ ਜੋ ਦੇਹ ਵਪਾਰ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਕੇਸ ਦਰਜ ਕਰ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ IAS ਅਫਸਰ ਦੇ  ਫੜੇ ਗਏ ਪਤੀ ਸਬੰਧੀ ਅਣਜਾਣਤਾ ਪ੍ਰਗਟਾਈ ਤੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

IAS ਅਫਸਰ ਨੇ ਪੁਲਿਸ ਨੂੰ ਕਿਹਾ, ਪਰਚਾ ਕਰ ਦਿਓ 
ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਫੜਿਆ ਗਿਆ ਵਿਅਕਤੀ IAS ਅਫਸਰ ਦਾ ਘਰਵਾਲਾ ਹੈ ਤਾਂ ਪੁਲਿਸ ਦੇ ਇਕ ਸੀਨੀਅਰ ਅਫਸਰ ਨੇ ਉਕਤ IAS ਅਫਸਰ ਨਾਲ ਇਸ ਬਾਰੇ ਪੂਰੀ ਗੱਲਬਾਤ ਕੀਤੀ। ਇਹ ਸਭ ਸੁਣ ਕੇ IAS ਅਫਸਰ ਨੇ ਉਨ੍ਹਾਂ ਨੂੰ ਕੇਸ ਦਰਜ ਕਰ ਲਈ ਕਹਿ ਦਿੱਤਾ। 

 

Leave a Reply

Your email address will not be published. Required fields are marked *