ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਤੇ ਪਤਨੀ ਡਾ. ਗੁਰਪ੍ਰੀਤ ਕੌਰ ਘਰ ਧੀ ਨੇ ਜਨਮ ਲਿਆ। ਅੱਜ ਜੱਚਾ-ਬੱਚਾ ਨੂੰ ਫੋਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੀਐਮ ਮਾਨ ਆਪਣੀ ਧੀ ਨੂੰ ਚੁੱਕ ਕੇ ਹਸਪਤਾਲ ਤੋਂ ਘਰ ਪੁੱਜੇ ਹਨ। ਦੱਸ ਦਈਏ ਕਿ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਭਗਵੰਤ ਮਾਨ ਅਤੇ ਉਸ ਦੀ ਮਾਂ ਰਾਤ ਭਰ ਫੋਰਟਿਸ ਹਸਪਤਾਲ ਵਿੱਚ ਰਹੇ ਤੇ ਅੱਜ ਸਵੇਰੇ ਮੁੱਖ ਮੰਤਰੀ ਦੀ ਭੈਣ ਤੇ ਪਰਿਵਾਰ ਦੇ ਹੋਰ ਜੀਅ ਤੇ ਕੁਝ ਰਿਸ਼ਤੇਦਾਰ ਵੀ ਹਸਪਤਾਲ ਵਿੱਚ ਪਹੁੰਚੇ। ਉਨ੍ਹ੍ਹਾਂ ਨੇ ਨਵਜੰਮੀ ਬੱਚੀ ਦਾ ਨਾਂ ਨਿਆਮਤ ਕੌਰ ਰੱਖਿਆ ਹੈ।
CM maan Daughter Name : ਨਵਜੰਮੀ ਧੀ ਨੂੰ ਚੁੱਕ ਘਰ ਪੁੱਜੇ ਸੀਐਮ ਮਾਨ, ਜਾਣੋ ਕੀ ਰੱਖਿਆ ਨਾਂ
ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਤੇ ਪਤਨੀ ਡਾ. ਗੁਰਪ੍ਰੀਤ ਕੌਰ ਘਰ ਧੀ ਨੇ ਜਨਮ…
