ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਇਕ ਵੱਡੀ ਵਾਰਦਾਤ ਵਾਪਰੀ। ਬੇਖ਼ੌਫ਼ ਬਦਮਾਸ਼ਾਂ ਵੱਲੋਂ ਇਕ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਸ਼ਰੇਆਮ ਫਾਇਰਿੰਗ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਤਰਨਤਾਰਨ ਦੇ ਚੋਹਲਾ ਸਾਹਿਬ ਦਾ ਹੈ, ਜਿੱਥੇ ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਦੁਕਾਨਦਾਰ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ। ਇਸ ਹਮਲੇ ਦਾ ਨਾਂ ਗੈਂਗਸਟਰ ਲਖਬੀਰ ਲੰਡਾ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਤੋਂ ਫ਼ੋਨ ਕਰ ਕੇ ਲੰਡਾ ਗੈਂਗਸਟਰ ਦੇ ਨਾਂ ‘ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜੋ ਕਿ ਦੁਕਾਨਦਾਰ ਵੱਲੋਂ ਨਹੀਂ ਦਿੱਤੀ ਗਈ।
ਫਿਰੌਤੀ ਨਾ ਮਿਲਣ ਕਾਰਨ ਉਸ ਦੀ ਦੁਕਾਨ ‘ਤੇ ਆ ਕੇ ਬਦਮਾਸ਼ਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ, ਜਿਸ ਦੀ ਪੂਰੀ ਫੁਟੇਜ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਬਦਮਾਸ਼ ਗੋਲ਼ੀਆਂ ਚਲਾਉਣ ਤੋਂ ਬਾਅਦ ਮੋਟਰਸਾਈਕਲ ‘ਤੇ ਫਰਾਰ ਹੁੰਦੇ ਵੀ ਦਿਖਾਈ ਦੇ ਰਹੇ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Tarntaran : ਨਹੀਂ ਦਿੱਤੀ ਫਿਰੌਤੀ ਤਾਂ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਕਰ’ਤੇ ਫਾਇਰ, ਬਾਈਕ ਉਤੇ ਆਏ ਸੀ ਬਦਮਾਸ਼
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਇਕ ਵੱਡੀ ਵਾਰਦਾਤ ਵਾਪਰੀ। ਬੇਖ਼ੌਫ਼ ਬਦਮਾਸ਼ਾਂ ਵੱਲੋਂ ਇਕ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਸ਼ਰੇਆਮ ਫਾਇਰਿੰਗ ਕਰ ਦਿੱਤੀ ਗਈ…
