Jalandhar Encounter : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਝੜਪ, ਚਾਰ ਅੜਿੱਕੇ

ਜਲੰਧਰ ਦੇ ਆਬਾਦਪੁਰਾ ਇਲਾਕੇ ਵਿਚ ਸੀਆਈਏ ਸਟਾਫ਼, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਗੋਲ਼ੀਆਂ ਚੱਲੀਆਂ। ਇਸ ਐਨਕਾਊਂਟਰ ਆਪ੍ਰੇਸ਼ਨ ਦੌਰਾਨ ਪੁਲਿਸ ਨੇ 4 ਗੈਂਗਸਟਰਾਂ ਨੂੰ ਕਾਬੂ ਕਰ…

ਜਲੰਧਰ ਦੇ ਆਬਾਦਪੁਰਾ ਇਲਾਕੇ ਵਿਚ ਸੀਆਈਏ ਸਟਾਫ਼, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਗੋਲ਼ੀਆਂ ਚੱਲੀਆਂ। ਇਸ ਐਨਕਾਊਂਟਰ ਆਪ੍ਰੇਸ਼ਨ ਦੌਰਾਨ ਪੁਲਿਸ ਨੇ 4 ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਸ ਐਨਕਾਊੰਟਰ ਨਾਲ ਸਬੰਧਤ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਾਜਨ ਨਾਂ ਦੇ ਨੌਜਵਾਨ ਦੇ ਘਰ ਗੈਂਗਸਟਰ ਲੁਕੇ ਹੋਏ ਹਨ। ਇਸ ਦੌਰਾਨ ਜਦੋਂ ਸਟਾਫ਼ ਪੁਲਿਸ ਨੇ ਛਾਪਾ ਮਾਰਿਆ ਤਾਂ ਜਲੰਧਰ ਦੇ ਅਬਾਦਪੁਰਾ ਇਲਾਕੇ ਵਿਚ ਸੀਆਈਏ ਸਟਾਫ਼ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਹੋਈ। ਸੀਆਈਏ ਸਟਾਫ਼ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਦੋ ਗੈਂਗਸਟਰ ਲੁਕਣ ਗਏ। ਪੁਲਿਸ ਨੇ ਸਰਚ ਆਪ੍ਰੇਸ਼ਨ ਚਲਾਇਆ ਤੇ ਲੁਕੇ ਹੋਏ ਬਦਮਾਸ਼ਾਂ ਨੂੰ ਵੀ ਫੜ ਲਿਆ। ਦੱਸ ਦੇਈਏ ਕਿ ਪੰਜਾਬ ਵਿਚ ਵਿਗੜਦੇ ਮਾਹੌਲ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਐਨਕਾਊਂਟਰ ਵੀ ਲਗਾਤਾਰ ਹੋ ਰਹੇ ਹਨ। ਕਈ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਕਈ ਪੁਲਿਸ ਦੀ ਗੋਲ਼ੀ ਦੇ ਸ਼ਿਕਾਰ ਵੀ ਹੋਏ।

 

Leave a Reply

Your email address will not be published. Required fields are marked *