Aishwarya Rai ਦੇ ਲੁੱਕ ਅਤੇ ਵਧੇ ਹੋਏ ਭਾਰ ਦਾ ਮਜ਼ਾਕ ਉਡਾਉਣ ਵਾਲਿਆਂ ’ਤੇ ਭੜਕੀ Kangana Ranaut

ਮੁੰਬਈ: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ‘ਕਾਨਸ ਫਿਲਮ ਫੈਸਟੀਵਲ 2026’ (Cannes 2026) ਵਿੱਚ ਹਮੇਸ਼ਾ ਵਾਂਗ ਆਪਣੇ ਸ਼ਾਨਦਾਰ ਅੰਦਾਜ਼ ਵਿੱਚ ਰੈੱਡ ਕਾਰਪੇਟ ’ਤੇ…

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ‘ਕਾਨਸ ਫਿਲਮ ਫੈਸਟੀਵਲ 2026’ (Cannes 2026) ਵਿੱਚ ਹਮੇਸ਼ਾ ਵਾਂਗ ਆਪਣੇ ਸ਼ਾਨਦਾਰ

ਮੁੰਬਈ: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ‘ਕਾਨਸ ਫਿਲਮ ਫੈਸਟੀਵਲ 2026’ (Cannes 2026) ਵਿੱਚ ਹਮੇਸ਼ਾ ਵਾਂਗ ਆਪਣੇ ਸ਼ਾਨਦਾਰ ਅੰਦਾਜ਼ ਵਿੱਚ ਰੈੱਡ ਕਾਰਪੇਟ ’ਤੇ ਸ਼ਿਰਕਤ ਕੀਤੀ। ਹਾਲਾਂਕਿ, ਇਸ ਵਾਰ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਲੁੱਕ, ਉਮਰ ਅਤੇ ਵਧੇ ਹੋਏ ਭਾਰ (Weight Gain)ਨੂੰ ਲੈ ਕੇ ਭੱਦੇ ਕਮੈਂਟ ਕੀਤੇ ਗਏ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਐਸ਼ਵਰਿਆ ਟ੍ਰੋਲਿੰਗ ਦੇ ਵਿਚਕਾਰ ਹੁਣ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਉਨ੍ਹਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਿੱਤਰੀ ਹੈ। ਕੰਗਨਾ ਨੇ ਸੋਸ਼ਲ ਮੀਡੀਆ ’ਤੇ ਐਸ਼ਵਰਿਆ ਦੀ ਆਲੋਚਨਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਟ੍ਰੋਲਰਜ਼ ਦੀ ਕੀਤੀ ਬੋਲਤੀ ਬੰਦ

ਕੰਗਨਾ ਰਣੌਤ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ’ਤੇ ਐਸ਼ਵਰਿਆ ਰਾਏ ਦੀ ਬਲੂ ਕਲਰ ਦੇ ਗਾਊਨ ਵਾਲੀ ਤਸਵੀਰ ਸਾਂਝੀ ਕਰਦਿਆਂ ਲਿਖਿਆ:”ਫੈਸ਼ਨ ਅਤੇ ਸਟਾਈਲ ਕਿਸੇ ਵੀ ਇਨਸਾਨ ਦੀ ਆਪਣੀ ਨਿੱਜੀ ਅਭਿਵਿਅਕਤੀ ਹੁੰਦੀ ਹੈ। ਹਰ ਵਿਅਕਤੀ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਅਤੇ ਸਮਝਦਾ ਹੈ। ਕੋਈ ਵੀ ਔਰਤ ਦੂਜਿਆਂ ਨੂੰ ਖ਼ੁਸ਼ ਕਰਨ ਲਈ ਨਹੀਂ ਜਿਉਂਦੀ। ਐਸ਼ਵਰਿਆ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ ਅਤੇ ਜੇਕਰ ਕੁਝ ਲੋਕ ਉਨ੍ਹਾਂ ਨੂੰ ਕਿਸੇ ਦੂਜੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ, ਤਾਂ ਪਹਿਲਾਂ ਉਨ੍ਹਾਂ ਨੂੰ ਖ਼ੁਧ ਨੂੰ ਸ਼ੀਸ਼ੇ ਵਿੱਚ ਦੇਖਣਾ ਚਾਹੀਦਾ ਹੈ। ਐਸ਼ਵਰਿਆ ਆਪਣੀ ਵੱਖਰੀ ਚਮਕ ਅਤੇ ਆਤਮ-ਵਿਸ਼ਵਾਸ (Confidence) ਨਾਲ ਉੱਥੇ ਮੌਜੂਦ ਰਹਿੰਦੀ ਹੈ।”

‘ਵੱਡੀ ਉਮਰ ਦੀਆਂ ਔਰਤਾਂ ਨੂੰ ਦੇਖਣ ਦੀ ਆਦਤ ਪਾ ਲਏ ਦੁਨੀਆ’

ਆਪਣੀ ਪੋਸਟ ਵਿੱਚ ਕੰਗਨਾ ਨੇ ਉਮਰ ਨੂੰ ਲੈ ਕੇ ਕੀਤੀ ਜਾ ਰਹੀ ਨੁਕਤਾਚੀਨੀ ’ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਲੋਕ ਰੈੱਡ ਕਾਰਪੇਟ ’ਤੇ ਵਧੇਰੇ ਉਮਰ ਦੀਆਂ ਔਰਤਾਂ ਨੂੰ ਦੇਖਣ ਦੇ ਆਦੀ ਨਹੀਂ ਹਨ, ਤਾਂ ਹੁਣ ਉਨ੍ਹਾਂ ਨੂੰ ਆਪਣੀ ਇਹ ਆਦਤ ਬਦਲ ਲੈਣੀ ਚਾਹੀਦੀ ਹੈ, ਕਿਉਂਕਿ ਹਰ ਉਮਰ ਦਾ ਆਪਣਾ ਇੱਕ ਸੁਹੱਪਣ ਹੁੰਦਾ ਹੈ।

1500 ਘੰਟਿਆਂ ਵਿੱਚ ਤਿਆਰ ਹੋਇਆ ਸੀ ਐਸ਼ਵਰਿਆ ਦਾ ‘ਸਪੇਸ ਇੰਸਪਾਇਰਡ’ ਗਾਊਨ

ਦਰਅਸਲ, ਕਾਨਸ 2026 ਵਿੱਚ ਐਸ਼ਵਰਿਆ ਰਾਏ ਬੱਚਨ ਨੇ ਮਸ਼ਹੂਰ ਡਿਜ਼ਾਈਨਰ ਅਮਿਤ ਅਗਰਵਾਲ ਦੁਆਰਾ ਡਿਜ਼ਾਈਨ ਕੀਤਾ ਨੀਲੇ ਰੰਗ ਦਾ ਇੱਕ ਬੇਹੱਦ ਸਟਾਈਲਿਸ਼ ਗਾਊਨ ਪਹਿਨਿਆ ਸੀ। ਇਸ ਗਾਊਨ ਦਾ ਥੀਮ ਅਤੇ ਡਿਜ਼ਾਈਨ ਪੁਲਾੜ ਤੋਂ ਪ੍ਰੇਰਿਤ ਸੀ, ਜਿਸ ‘ਤੇ ਬਾਰੀਕ ਕ੍ਰਿਸਟਲ ਐਂਬ੍ਰਾਇਡਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਖ਼ਾਸ ਡਰੈੱਸ ਨੂੰ ਤਿਆਰ ਕਰਨ ਵਿੱਚ ਲਗਭਗ 1500 ਘੰਟਿਆਂ ਦੀ ਸਖ਼ਤ ਮਿਹਨਤ ਲੱਗੀ ਸੀ।ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਪਿਛਲੇ ਦੋ ਦਹਾਕਿਆਂ (20 ਤੋਂ ਵੱਧ ਸਾਲਾਂ) ਤੋਂ ਲਗਾਤਾਰ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਰਹੀ ਹੈ ਅਤੇ ਹਰ ਸਾਲ ਵਿਸ਼ਵ ਪੱਧਰ ‘ਤੇ ਉਨ੍ਹਾਂ ਦਾ ਫੈਸ਼ਨ ਸੈਂਸ ਚਰਚਾ ਦਾ ਵਿਸ਼ਾ ਬਣਦਾ ਹੈ। ਇਸ ਵਾਰ ਵੀ ਜਿੱਥੇ ਵੱਡੀ ਗਿਣਤੀ ਵਿੱਚ ਫੈਨਜ਼ ਨੇ ਉਨ੍ਹਾਂ ਦੀ ਲੁੱਕ ਦੀ ਤਾਰੀਫ਼ ਕੀਤੀ, ਉੱਥੇ ਹੀ ਟ੍ਰੋਲਰਜ਼ ਨੂੰ ਕੰਗਨਾ ਦੇ ਇਸ ਬਿਆਨ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Deepika Nagar death case: ਪੋਸਟਮਾਰਟਮ ਰਿਪੋਰਟ ’ਚ ਹੋਇਆ ਵੱਡਾ ਖ਼ੁਲਾਸਾ, ਪਰਿਵਾਰ ਨੇ ਕੀਤੀ ਬੁਲਡੋਜ਼ਰ ਕਾਰਵਾਈ ਦੀ ਮੰਗ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *