Kohli fan beaten : ਮੈਦਾਨ ‘ਚ ਕੋਹਲੀ ਨੂੰ ਮਿਲਣ ਵਾਲੇ ਦਰਸ਼ਕ ਦੀ ਛਿੱਤਰ ਪਰੇਡ ! ਵੀਡੀਓ ਵਾਇਰਲ

IPL 2024 ਵਿੱਚ 25 ਮਾਰਚ ਨੂੰ ਖੇਡੇ ਗਏ ਇੱਕ ਮੈਚ ਵਿੱਚ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 4 ਵਿਕਟਾਂ ਨਾਲ ਹਰਾਇਆ। ਇਸੇ…

IPL 2024 ਵਿੱਚ 25 ਮਾਰਚ ਨੂੰ ਖੇਡੇ ਗਏ ਇੱਕ ਮੈਚ ਵਿੱਚ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਪੰਜਾਬ ਕਿੰਗਜ਼ (PBKS) ਨੂੰ 4 ਵਿਕਟਾਂ ਨਾਲ ਹਰਾਇਆ। ਇਸੇ ਮੈਚ ਦੌਰਾਨ ਜਦੋਂ ਆਰਸੀਬੀ ਦੇ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਸੁਰੱਖਿਆ ਵਿੱਚ ਲਾਪਰਵਾਹੀ ਦੀ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਕ ਪ੍ਰਸ਼ੰਸਕ ਅਚਾਨਕ ਮੈਦਾਨ ਵਿੱਚ ਆ ਗਿਆ ਅਤੇ ਕੋਹਲੀ ਦੇ ਪੈਰ ਛੂਹੇ ਤੇ ਗਲੇ ਮਿਲਿਆ। ਜਦੋਂ ਸੁਰੱਖਿਆ ਕਰਮਚਾਰੀ ਆਇਆ ਤਾਂ ਉਸ ਨੇ ਕੋਹਲੀ ਨੂੰ ਕੱਸ ਕੇ ਫੜ ਲਿਆ। ਸੁਰੱਖਿਆ ਗਾਰਡ ਉਸ ਦਰਸ਼ਕ ਨੂੰ ਫੜ ਕੇ ਬਾਹਰ ਲੈ ਗਿਆ। ਹੁਣ ਇਸ ਮਾਮਲੇ ‘ਚ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਮੈਦਾਨ ਤੋਂ ਬਾਹਰ ਲਿਜਾਣ ਤੋਂ ਬਾਅਦ ਸੁਰੱਖਿਆ ਗਾਰਡ ਨੇ ਦਰਸ਼ਕ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਕੁਝ ਯੂਜ਼ਰਜ਼ ਨੇ ਇਸ ਕੁੱਟਮਾਰ ਦੀ ਨਿਖੇਧੀ ਕੀਤੀ। ਜਦਕਿ ਕੁਝ ਹੋਰ ਯੂਜ਼ਰਜ਼ ਨੇ ਇਸ ਨੂੰ ਸਹੀ ਦੱਸਦੇ ਹੋਏ ਕਿਹਾ ਕਿ ਉਸ ਦਰਸ਼ਕ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਿੰਗਜ਼ ਦੇ ਖਿਲਾਫ ਇਸ ਮੈਚ ਵਿੱਚ ਵਿਰਾਟ ਕੋਹਲੀ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ।

Leave a Reply

Your email address will not be published. Required fields are marked *