PSPCL ਦੇ ਸਾਬਕਾ CMD ਕੇ.ਡੀ. ਚੌਧਰੀ ਸਣੇ 3 ਗ੍ਰਿਫ਼ਤਾਰ; ਲੁਧਿਆਣਾ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਵੱਡੀ ਕਾਰਵਾਈ

ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਾਵਰਕਾਮ (PSPCL) ਦੇ ਸਾਬਕਾ ਚੀਫ਼ ਮੈਨੇਜਿੰਗ ਡਾਇਰੈਕਟਰ (CMD) ਕੇ.ਡੀ. ਚੌਧਰੀ, ਸਾਬਕਾ…

ਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਾਵਰਕਾਮ (PSPCL) ਦੇ ਸਾਬਕਾ ਚੀਫ਼ ਮੈਨੇਜਿੰਗ ਡਾਇਰੈਕਟਰ

ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਾਵਰਕਾਮ (PSPCL) ਦੇ ਸਾਬਕਾ ਚੀਫ਼ ਮੈਨੇਜਿੰਗ ਡਾਇਰੈਕਟਰ (CMD) ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਇੱਕ ਨਿੱਜੀ ਬਿਲਡਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸਾਲ 2021 ਵਿੱਚ ਦਰਜ ਹੋਈ ਇੱਕ ਪੜਤਾਲ ਦੇ ਆਧਾਰ ‘ਤੇ ਕੀਤੀ ਗਈ ਹੈ। ਅਦਾਲਤ ਨੇ ਪੁਲਿਸ ਵੱਲੋਂ ਮੰਗੇ ਗਏ 4 ਦਿਨਾਂ ਦੇ ਰਿਮਾਂਡ ਦੇ ਮੁਕਾਬਲੇ ਮੁਲਜ਼ਮਾਂ ਦਾ ਇੱਕ ਦਿਨ ਦਾ ਰਿਮਾਂਡ ਮਨਜ਼ੂਰ ਕੀਤਾ ਹੈ।

ਨਿਯਮਾਂ ਨੂੰ ਛਿੱਕੇ ਟੰਗ ਕੇ ਕਲੋਨਾਈਜ਼ਰ ਨੂੰ ਪਹੁੰਚਾਇਆ ਫਾਇਦਾ

ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਬਸੰਤ ਐਵੇਨਿਊ ਵਿੱਚ 66 ਕੇਵੀ ਸਬ-ਸਟੇਸ਼ਨ ਸਥਾਪਤ ਕਰਨ ਨਾਲ ਸਬੰਧਤ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਲੋਨਾਈਜ਼ਰ ਅਮਿਤ ਗਰਗ ਨੇ ਪਾਵਰਕਾਮ ਦੇ ਤਤਕਾਲੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਕਲੋਨੀ ਦੇ ਅੰਦਰ 1015 ਵਰਗ ਗਜ਼ ਖੇਤਰ ਵਿੱਚ ਇਹ ਸਬ-ਸਟੇਸ਼ਨ ਸਥਾਪਤ ਕਰਵਾ ਲਿਆ। ਜੇਕਰ ਉਸ ਸਮੇਂ ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਕਲੋਨਾਈਜ਼ਰ ਦੀਆਂ ਸਾਰੀਆਂ ਜੁੜੀਆਂ ਹੋਈਆਂ ਕਲੋਨੀਆਂ ਦਾ ਬਿਜਲੀ ਲੋਡ ਇੱਕਠਾ ਚੈੱਕ ਕੀਤਾ ਹੁੰਦਾ, ਤਾਂ ਇਸ ਸਬ-ਸਟੇਸ਼ਨ ਦਾ ਸਾਰਾ ਖਰਚਾ ਕਲੋਨਾਈਜ਼ਰ ਨੂੰ ਖੁਦ ਭਰਨਾ ਪੈਣਾ ਸੀ।

ਖੇਤਾਂ ਵਿੱਚ ਬਣਾ ਦਿੱਤਾ ਸਬ-ਸਟੇਸ਼ਨ

ਜਾਂਚ ਦੌਰਾਨ ਇੱਕ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਕਿ ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਇਹ ਸਬ-ਸਟੇਸ਼ਨ ਪੱਖੋਵਾਲ ਲਿੰਕ ਰੋਡ ਤੋਂ ਕਰੀਬ 3 ਕਿਲੋਮੀਟਰ ਦੂਰ ਖੇਤਾਂ ਵਿੱਚ ਸਥਾਪਤ ਕੀਤਾ ਗਿਆ ਹੈ, ਜਿੱਥੇ ਪਹੁੰਚਣ ਲਈ ਅੱਜ ਵੀ ਕੋਈ ਪੱਕੀ ਸੜਕ ਨਹੀਂ ਹੈ। ਤਤਕਾਲੀ ਐਕਸੀਅਨ ਸੰਜੀਵ ਪ੍ਰਭਾਕਰ ਵੱਲੋਂ ਭੇਜੀ ਗਈ ਰਿਪੋਰਟ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਕੇ.ਡੀ. ਚੌਧਰੀ ਨੇ ਇਸ ਨੂੰ ਪ੍ਰਵਾਨਗੀ ਦਿੱਤੀ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਸਿੱਧੇ ਤੌਰ ‘ਤੇ ਬਸੰਤ ਐਵੇਨਿਊ ਕਲੋਨੀ ਨੂੰ ਫਾਇਦਾ ਪਹੁੰਚਾਇਆ ਗਿਆ।

ਅਦਾਲਤੀ ਕਾਰਵਾਈ ਅਤੇ ਅਗਲੇਰੀ ਜਾਂਚ

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਡੂੰਘਾਈ ਨਾਲ ਪੁੱਛਗਿੱਛ ਲਈ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘੁਟਾਲੇ ਵਿੱਚ ਹੋਰ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਹਨ ਅਤੇ ਇਸ ਬਦਲੇ ਕਿੰਨੀ ਵੱਡੀ ਰਿਸ਼ਵਤ ਦਾ ਲੈਣ-ਦੇਣ ਹੋਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Big theft in Sangrur: ਬਜ਼ੁਰਗਾਂ ਨੂੰ ਕਮਰੇ ‘ਚ ਬੰਦ ਕਰਕੇ 15 ਤੋਲੇ ਸੋਨਾ ਤੇ ਨਕਦੀ ਲੈ ਉੱਡੇ ਚੋਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *