ਮੋਹਾਲੀ : ਡੇਂਗੂ ਅਤੇ ਮਲੇਰੀਆ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਨੂੰ ਰੋਕਣ ਨੂੰ ਮੋਹਾਲੀ ਵਿੱਚ “ਡੇਂਗੂ ‘ਤੇ ਹਮਲਾ ਹਰ ਸ਼ੁੱਕਰਵਾਰ” ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ “ਡੇਂਗੂ ‘ਤੇ ਹਮਲਾ ਹਰ ਸ਼ੁੱਕਰਵਾਰ” ਮੁਹਿੰਮ ਦੇ ਹਿੱਸੇ ਵਜੋਂ, ਜਾਗਰੂਕਤਾ ਸਰਗਰਮੀ ਨਾਲ ਫੈਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਸ਼ੁਰੂ ਹੋ ਗਈ ਹੈ, ਮੋਹਾਲੀ ਦੇ ਸਕੂਲ ਆਫ਼ ਐਮੀਨੈਂਸ (3B1) ਦੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਇਸ ਮੁਹਿੰਮ ਤਹਿਤ ਦੂਜਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਬਿਮਾਰੀਆਂ ਦੇ ਵਿਰੁੱਧ ਰੋਕਥਾਮ ਉਪਾਵਾਂ ਦੀ ਰੂਪਰੇਖਾ ਵੀ ਦੱਸੀ ਗਈ। ਸਮਾਗਮ ਦੌਰਾਨ, ਡਾ. ਅਨਾਮਿਕਾ ਸੋਨੀ ਅਤੇ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਡੇਂਗੂ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਮੋਹਾਲੀ ‘ਚ “ਡੇਂਗੂ ‘ਤੇ ਹਮਲਾ ਹਰ ਸ਼ੁੱਕਰਵਾਰ” ਮੁਹਿੰਮ ਦਾ ਹੋਈ ਸ਼ੁਰੂਆਤ
ਮੋਹਾਲੀ : ਡੇਂਗੂ ਅਤੇ ਮਲੇਰੀਆ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਨੂੰ ਰੋਕਣ ਨੂੰ ਮੋਹਾਲੀ ਵਿੱਚ “ਡੇਂਗੂ ‘ਤੇ ਹਮਲਾ ਹਰ ਸ਼ੁੱਕਰਵਾਰ” ਮੁਹਿੰਮ ਚਲਾਈ ਗਈ ਹੈ।…
