ਮਾਇਆਵਤੀ ਨੇ ਕੀਤਾ ਟਵੀਟ, ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ SAD-BSP ਗਠਜੋੜ

ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਗਠਜੋੜ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ (Mayawati) ਨੇ ਟਵੀਟ (Tweet) ਕਰ ਕੇ ਕਿਹਾ ਕਿ ਪੰਜਾਬ…

ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਗਠਜੋੜ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ (Mayawati) ਨੇ ਟਵੀਟ (Tweet) ਕਰ ਕੇ ਕਿਹਾ ਕਿ ਪੰਜਾਬ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਐਲਾਨ ਗਠਜੋੜ ਇਹ ਇਕ ਨਵੀਂ ਸਿਆਸੀ ਅਤੇ ਸਮਾਜਿਕ ਹੈ, ਜੋ ਯਕੀਨਨ ਹੀ ਇਥੇ ਸੂਬੇ ਵਿਚ ਜਨਤਾ ਵਲੋਂ ਚਿਰਾਂ ਤੋਂ ਉਡੀਕੇ ਜਾ ਰਹੇ ਵਿਕਾਸ, ਤਰੱਕੀ, ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਕ ਕਦਮ ਲਈ ਲੋਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ, ਵੈਸੇ ਤਾਂ ਪੰਜਾਬ (Punjab) ਵਿਚ ਸਮਾਜ ਦਾ ਹਰ ਵਰਗ ਕਾਂਗਰਸ ਪਾਰਟੀ (Congress Party) ਦੇ ਸ਼ਾਸਨ ਵਿਚ ਇਥੇ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਆਦਿ ਨਾਲ ਜੂਝ ਰਿਹਾ ਹੈ ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਆਦਿ ‘ਤੇ ਪੈ ਰਹੀ ਹੈ, ਜਿਸ ਨਾਲ ਮੁਕਤੀ ਹਾਸਲ ਕਰਨ ਲਈ ਆਪਣੇ ਇਸ ਗਠਜੋੜ ਨੂੰ ਕਾਮਯਾਬ ਬਣਾਉਣਾ ਜ਼ਰੂਰੀ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨਾਲ ਫੋਨ ‘ਤੇ ਕੀਤੀ ਗੱਲਬਾਤ

ਨਾਲ ਹੀ ਪੰਜਾਬ ਦੀ ਜਨਤਾ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅਕਾਲੀ ਦਲ ਅਤੇ ਬੀ.ਐੱਸ.ਪੀ. ਵਿਚਾਲੇ ਹੋਏ ਇਸ ਇਤਿਹਾਸਕ ਗਠਜੋੜ ਨੂੰ ਆਪਣੀ ਪੂਰਨ ਹਮਾਇਤ ਦਿੰਦੇ ਹੋਏ ਇਥੇ ਸਾਲ 2022 ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚਇਸ ਗਠਜੋੜ ਦੀ ਸਰਕਾਰ ਬਣਾਉਣ ਵਿਚ ਪੂਰੇ ਜੀ-ਜਾਨ ਨਾਲ ਹੁਣੇ ਤੋਂ ਜੁੱਟ ਜਾਣ। ਬਸਪਾ ਸੰਸਥਾਪਕ ਕਾਂਸ਼ੀਰਾਮ ਨੇ ਪੰਜਾਬ ਤੋਂ ਹੀ ਆਪਣੀ ਸ਼ੁਰੂਆਤ ਕੀਤੀ ਸੀ। ਪੰਜਾਬ ਵਿਚ ਤਕਰੀਬਨ 33 ਦਲਿਤ ਵੋਟ ਹੈ। ਅਹਿਮ ਮੰਨੇ ਜਾ ਰਹੇ ਦਲਿਤ ਵੋਟ ਬੈਂਕ ‘ਤੇ ਅਕਾਲੀ ਦਲ ਦੀ ਨਜ਼ਰ ਹੈ। ਬੀ.ਐੱਸ.ਪੀ. ਦੇ ਸਹਾਰੇ ਅਕਾਲੀ ਦਲ ਇਸ ਦਲਿਤ ਵੋਟ ਬੈਂਕ ਨੂੰ ਹਾਸਲ ਕਰ ਕੇ ਇਕ ਵਾਰ ਫਿਰ ਤੋਂ ਸੱਤਾ ਵਿਚ ਆਉਣ ਦੀ ਕੋਸ਼ਿਸ਼ ਵਿਚ ਜੁੱਟਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਜੇਕਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਪ ਮੁੱਖ ਮੰਤਰੀ ਦਲਿਤ ਵਰਗ ਤੋਂ ਬਣਾਇਆ ਜਾਵੇਗਾ।

 

ਬਸਪਾ ਨਾਲ ਗਠਜੋੜ ਤੋਂ ਬਾਅਦ ਅਕਾਲੀ ਦਲ ਨੇ ਦਿੱਤਾ ਨਵਾਂ ਨਾਅਰਾ, ‘ਸੋਚ ਵਿਕਾਸ ਦੀ, ਨਵੇਂ ਪੰਜਾਬ ਦੀ’

26 ਸਤੰਬਰ 2020 ਨੂੰ ਬੀ.ਜੇ.ਪੀ. ਦੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਤੋਂ ਵੱਖ ਹੋ ਗਈ ਸੀ। ਪਾਰਟੀ ਮੁਖੀ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਐਲਾਨ ਕੀਤਾ ਸੀ। ਅਕਾਲੀ ਦਲ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਗਠਜੋੜ ਤੋੜ ਦਿੱਤਾ ਸੀ। ਬੀ.ਜੇ.ਪੀ. ਤੋਂ ਵੱਖ ਹੋਣ ਤੋਂ ਬਾਅਦ ਪਾਰਟੀ ਨੂੰ ਇਕ ਨਵੇਂ ਸਾਥੀ ਦੀ ਭਾਲ ਸੀ ਜੋ ਬੀ.ਐੱਸ.ਪੀ. ‘ਤੇ ਆ ਕੇ ਖਤਮ ਹੋਈ। ਬਹੁਜਨ ਸਮਾਜ ਪਾਰਟੀ ਪੰਜਾਬ ਵਿਚ ਪਿਛਲੇ 25 ਸਾਲਾਂ ਤੋਂ ਵਿਧਾਨ ਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਲੜਦੀ ਰਹੀ ਹੈ, ਪਰ ਪਾਰਟੀ ਨੂੰ ਸੂਬੇ ਵਿਚ ਕਦੇ ਵੱਡੀ ਜਿੱਤ ਹਾਸਲ ਨਹੀਂ ਹੋਈ। ਬਸਪਾ ਨੂੰ ਉਮੀਦ ਹੈ ਕਿ ਅਕਾਲੀ ਦਲ ਦੇ ਨਾਲ ਆਉਣ ਨਾਲ ਉਸ ਦਾ ਪ੍ਰਦਰਸ਼ਨ ਸੁਧਰੇਗਾ।

Leave a Reply

Your email address will not be published. Required fields are marked *