War in West Asia: ਇਜ਼ਰਾਈਲ ਨੇ ਈਰਾਨ ਦੇ 200 ਅਤੇ ਲੈਬਨਾਨ ‘ਚ ਹਿਜ਼ਬੁਲ੍ਹਾ ਦੇ 140 ਟਿਕਾਣਿਆਂ ‘ਤੇ ਕੀਤਾ ਹਮਲਾ; ਈਰਾਨ ਦਾ ਸਟੀਲ ਉਦਯੋਗ ਤਬਾਹ

ਤੇਹਰਾਨ: ਪੱਛਮੀ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਪੰਜ ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਇਜ਼ਰਾਈਲੀ ਰੱਖਿਆ…

ਪੱਛਮੀ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਪੰਜ ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਇਜ਼ਰਾਈਲੀ ਰੱਖਿਆ ਬਲ

ਤੇਹਰਾਨ: ਪੱਛਮੀ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਪੰਜ ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਇਜ਼ਰਾਈਲੀ ਰੱਖਿਆ ਬਲ (IDF) ਨੇ ਈਰਾਨ ਅਤੇ ਲੈਬਨਾਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਕਾਰਵਾਈ ਕਰਦਿਆਂ ਈਰਾਨ ਦੇ 200 ਤੋਂ ਵੱਧ ਅਤੇ ਲੈਬਨਾਨ ਵਿੱਚ ਹਿਜ਼ਬੁਲ੍ਹਾ ਦੇ 140 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਮੁਹਿੰਮ ਦਾ ਮੁੱਖ ਮਨੋਰਥ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ’ (IRGC) ਦੇ ਰੱਖਿਆ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਸੀ।

ਈਰਾਨ ਦੇ ਰੱਖਿਆ ਪ੍ਰਣਾਲੀ ਅਤੇ ਮਿਜ਼ਾਈਲ ਕੇਂਦਰਾਂ ਤੇ ਵਾਰ

ਇਜ਼ਰਾਈਲੀ ਫੌਜ ਨੇ ਈਰਾਨ ਦੇ ਅੰਦਰੂਨੀ ਹਿੱਸਿਆਂ ਵਿੱਚ ਕਈ ਮਹੱਤਵਪੂਰਨ ਰਣਨੀਤਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਵਿੱਚ IRGC ਦਾ ਇੱਕ ਕੇਂਦਰੀ ਹਥਿਆਰ ਭੰਡਾਰ ਅਤੇ ਹਵਾਈ ਰੱਖਿਆ ਪ੍ਰਣਾਲੀ ਸ਼ਾਮਲ ਹੈ। IDF ਦੀ ਪੁਸ਼ਟੀ ਅਨੁਸਾਰ, ਬੈਲਿਸਟਿਕ ਮਿਜ਼ਾਈਲਾਂ ਦੇ ਉਤਪਾਦਨ, ਵਿਕਾਸ ਅਤੇ ਭੰਡਾਰਨ ਨਾਲ ਸਬੰਧਤ ਅਹਿਮ ਸਾਈਟਾਂ ‘ਤੇ ਵੀ ਭਾਰੀ ਬੰਬਾਰੀ ਕੀਤੀ ਗਈ ਹੈ, ਤਾਂ ਜੋ ਈਰਾਨ ਦੀ ਲੰਬੀ ਦੂਰੀ ਦੀ ਮਾਰੂ ਸਮਰੱਥਾ ਨੂੰ ਖ਼ਤਮ ਕੀਤਾ ਜਾ ਸਕੇ।

ਲੈਬਨਾਨ ਚ ਹਿਜ਼ਬੁਲ੍ਹਾ ਦੇ ਰਦਵਾਨ ਫੋਰਸਦਾ ਹੈੱਡਕੁਆਰਟਰ ਤਬਾਹ

ਦੂਜੇ ਪਾਸੇ, ਲੈਬਨਾਨ ਵਿੱਚ ਇਜ਼ਰਾਈਲ ਨੇ ਹਿਜ਼ਬੁਲ੍ਹਾ ਦੀ ਕਮਾਂਡ ਲਾਈਨ ‘ਤੇ ਸਿੱਧਾ ਹਮਲਾ ਕੀਤਾ ਹੈ। ਹਵਾਈ ਹਮਲਿਆਂ ਰਾਹੀਂ ਹਿਜ਼ਬੁਲ੍ਹਾ ਦੇ ਸਿਖਲਾਈ ਕੇਂਦਰਾਂ ਅਤੇ ਹਥਿਆਰ ਲਾਂਚਿੰਗ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਜ਼ਰਾਈਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹਿਜ਼ਬੁਲ੍ਹਾ ਦੀ ਵਿਸ਼ੇਸ਼ ‘ਰਦਵਾਨ ਫੋਰਸ’ ਦੇ ਹੈੱਡਕੁਆਰਟਰ ‘ਤੇ ਸਫਲ ਹਮਲਾ ਕਰਕੇ ਸੰਗਠਨ ਦੇ ਕਮਾਂਡ ਢਾਂਚੇ ਨੂੰ ਵੱਡਾ ਝਟਕਾ ਦਿੱਤਾ ਹੈ।

ਈਰਾਨ ਦਾ 70 ਫੀਸਦੀ ਸਟੀਲ ਉਦਯੋਗ ਨਸ਼ਟ: ਨੇਤਨਯਾਹੂ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਹਮਲਿਆਂ ਨੇ ਈਰਾਨ ਦੇ ਉਦਯੋਗਿਕ ਅਧਾਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਉਤਪਾਦਨ ਸਮਰੱਥਾ ਈਰਾਨ ਦੀ 70 ਫੀਸਦੀ ਸਟੀਲ ਉਤਪਾਦਨ ਸਮਰੱਥਾ ਨਸ਼ਟ ਹੋ ਗਈ ਹੈ। ਇਸ ਕਾਰਵਾਈ ਦਾ ਉਦੇਸ਼ IRGC ਨੂੰ ਫੰਡਾਂ ਦੇ ਸਰੋਤਾਂ ਅਤੇ ਹਥਿਆਰ ਬਣਾਉਣ ਦੀ ਸਮਰੱਥਾ ਤੋਂ ਵਾਂਝਾ ਕਰਨਾ ਹੈ।

ਈਰਾਨੀ ਸ਼ਾਸਨ ਪਹਿਲਾਂ ਨਾਲੋਂ ਕਮਜ਼ੋਰ”

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਕਾਰਵਾਈ ਨੂੰ ਇੱਕ ‘ਸ਼ਾਨਦਾਰ ਪ੍ਰਾਪਤੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਹਿਯੋਗੀਆਂ ਦੇ ਨਾਲ ਪੂਰਨ ਤਾਲਮੇਲ ਰਾਹੀਂ ਈਰਾਨ ਵਿੱਚ ਅੱਤਵਾਦੀ ਸ਼ਾਸਨ ਨੂੰ ਕੁਚਲਿਆ ਜਾ ਰਿਹਾ ਹੈ। ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਈਰਾਨੀ ਸ਼ਾਸਨ ਇਤਿਹਾਸ ਦੇ ਸਭ ਤੋਂ ਕਮਜ਼ੋਰ ਦੌਰ ਵਿੱਚ ਹੈ, ਜਦੋਂ ਕਿ ਇਜ਼ਰਾਈਲ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋ ਕੇ ਉੱਭਰਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਪੰਜਾਬ ਪੁਲਿਸ ਮੁਲਾਜ਼ਮਾਂ ਲਈ ਰਾਹਤ ਦੀ ਖ਼ਬਰ: ਹਫ਼ਤਾਵਾਰੀ ਛੁੱਟੀ ਦੀ ਸਹੂਲਤ ਮੁੜ ਸ਼ੁਰੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *