‘Cocktail 2′ ਦਾ ਨਵਾਂ ਪੋਸਟਰ ਰਿਲੀਜ਼: ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਦਾ ਦਿਖਿਆ ‘ਵੇਕੇਸ਼ਨ ਮੂਡ’, ਜਾਣੋ ਕਦੋਂ ਆਵੇਗਾ ਪਹਿਲਾ ਗਾਣਾ

ਮੁੰਬਈ : ਬਾਲੀਵੁੱਡ ਦੀ ਚਰਚਿਤ ਫ਼ਿਲਮ ‘ਕੌਕਟੇਲ 2’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਬੁੱਧਵਾਰ ਨੂੰ…

ਬਾਲੀਵੁੱਡ ਦੀ ਚਰਚਿਤ ਫ਼ਿਲਮ 'ਕੌਕਟੇਲ 2' ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ

ਮੁੰਬਈ : ਬਾਲੀਵੁੱਡ ਦੀ ਚਰਚਿਤ ਫ਼ਿਲਮ ‘ਕੌਕਟੇਲ 2’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਇੱਕ ਤਾਜ਼ਾ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੇ ਨਾਲ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਪੋਸਟਰ ਵਿੱਚ ਤਿੰਨੋਂ ਸਿਤਾਰੇ ਛੁੱਟੀਆਂ ਮਨਾਉਣ ਦੇ ਮੂਡ (Vacation Mood) ਵਿੱਚ ਦਿਖਾਈ ਦੇ ਰਹੇ ਹਨ, ਜੋ ਫ਼ਿਲਮ ਦੀ ਰੋਮਾਂਚਕ ਕਹਾਣੀ ਵੱਲ ਇਸ਼ਾਰਾ ਕਰਦਾ ਹੈ।

8 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਪਹਿਲਾ ਗਾਣਾ ਜਬ ਤਲਕ

ਰਸ਼ਮਿਕਾ ਨੇ ਪੋਸਟਰ ਦੇ ਨਾਲ ਹੀ ਫ਼ਿਲਮ ਦੇ ਪਹਿਲੇ ਗਾਣੇ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਗਾਣਾ ‘ਜਬ ਤਲਕ’ 8 ਅਪ੍ਰੈਲ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗਾ। ਇਸ ਗਾਣੇ ਵਿੱਚ ਸ਼ਾਹਿਦ, ਕ੍ਰਿਤੀ ਅਤੇ ਰਸ਼ਮਿਕਾ ਦਾ ਇੱਕ ਵੱਖਰਾ ਅਤੇ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਜੋ ਲੁੱਕ ਪੋਸਟਰ ਵਿੱਚ ਨਜ਼ਰ ਆ ਰਹੀ ਹੈ, ਉਹੀ ਰੰਗ-ਢੰਗ ਗਾਣੇ ਵਿੱਚ ਵੀ ਦੇਖਣ ਨੂੰ ਮਿਲੇਗਾ।

19 ਜੂਨ 2026 ਨੂੰ ਸਿਨੇਮਾਘਰਾਂ ਚ ਦੇਵੇਗੀ ਦਸਤਕ

ਨਿਰਮਾਤਾਵਾਂ ਵੱਲੋਂ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਹ ਰੋਮਾਂਟਿਕ ਡਰਾਮਾ ਫ਼ਿਲਮ 19 ਜੂਨ 2026 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਮੰਨੇ-ਪ੍ਰਮੰਨੇ ਡਾਇਰੈਕਟਰ ਹੋਮੀ ਅਦਜਾਨੀਆ ਵੱਲੋਂ ਕੀਤਾ ਗਿਆ ਹੈ, ਜੋ ਆਪਣੀਆਂ ਹਟਕੇ ਕਹਾਣੀਆਂ ਲਈ ਜਾਣੇ ਜਾਂਦੇ ਹਨ।

2012 ਦੀ ਸੁਪਰਹਿੱਟ ਕੌਕਟੇਲਦਾ ਸੀਕਵਲ

ਦੱਸਣਯੋਗ ਹੈ ਕਿ ‘ਕੌਕਟੇਲ 2’ ਸਾਲ 2012 ਵਿੱਚ ਆਈ ਸੁਪਰਹਿੱਟ ਫ਼ਿਲਮ ‘ਕੌਕਟੇਲ’ ਦਾ ਅਗਲਾ ਭਾਗ (Sequel) ਹੈ। ਪਹਿਲੀ ਫ਼ਿਲਮ ਵਿੱਚ ਸੈਫ਼ ਅਲੀ ਖਾਨ, ਦੀਪਿਕਾ ਪਾਦੂਕੋਣ ਅਤੇ ਡਾਇਨਾ ਪੈਂਟੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਹੁਣ ਸੀਕਵਲ ਵਿੱਚ ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਦੀ ਨਵੀਂ ਤਿਕੜੀ ਨੂੰ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ। ਫ਼ਿਲਮ ਪ੍ਰੇਮੀਆਂ ਨੂੰ ਉਮੀਦ ਹੈ ਕਿ ਇਹ ਭਾਗ ਵੀ ਪਹਿਲੀ ਫ਼ਿਲਮ ਵਾਂਗ ਬਾਕਸ ਆਫਿਸ ‘ਤੇ ਕਾਮਯਾਬੀ ਦੇ ਝੰਡੇ ਗੱਡੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਨਿਊ ਚੰਡੀਗੜ੍ਹ ‘ਚ ਦਹਿਸ਼ਤ: ਪ੍ਰਾਪਰਟੀ ਡੀਲਰ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ, 24 ਘੰਟਿਆਂ ‘ਚ 2 ਵੱਡੀਆਂ ਵਾਰਦਾਤ ਨੂੰ ਦਿੱਤਾ ਅੰਜਾਮ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *