ਫ਼ਿਲਮ ‘ਰਾਮਾਇਣ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼: ਰਾਮ ਦੇ ਰੂਪ ‘ਚ ਰਣਬੀਰ ਕਪੂਰ ਨੇ ਜਿੱਤਿਆ ਦਰਸ਼ਕਾ ਦਾ ਦਿਲ, ਇਸ ਕਿਰਦਾਰ ਨੇ ਉਡਾਏ ਹੋਸ਼

ਮੁੰਬਈ : ਸਾਲ 2026 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਰਾਮਾਇਣ’ ਦਾ ਅਧਿਕਾਰਤ ਟੀਜ਼ਰ ਅੱਜ ਹਨੂਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਰਿਲੀਜ਼ ਕਰ…

ਸਾਲ 2026 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਰਾਮਾਇਣ' ਦਾ ਅਧਿਕਾਰਤ ਟੀਜ਼ਰ ਅੱਜ ਹਨੂਮਾਨ ਜਯੰਤੀ ਦੇ ਸ਼ੁਭ ਮੌਕੇ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।

ਮੁੰਬਈ : ਸਾਲ 2026 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਰਾਮਾਇਣ’ ਦਾ ਅਧਿਕਾਰਤ ਟੀਜ਼ਰ ਅੱਜ ਹਨੂਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਇਸ ਮੈਗਾ-ਬਜਟ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ ਹੈ। ਰਣਬੀਰ ਕਪੂਰ ਦੀ ਭਗਵਾਨ ਰਾਮ ਵਜੋਂ ਦਿੱਖ ਤੇ ਸ਼ਾਨਦਾਰ ਵੀਐਫਐਕਸ (VFX) ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ ਹੈ।

ਯੂਟਿਊਬ ‘ਤੇ ਬਣਾਇਆ ਰਿਕਾਰਡ

ਟੀਜ਼ਰ ਨੂੰ ਅੱਜ ਸਵੇਰੇ ਕਰੀਬ 10 ਵਜੇ ‘ਵਰਲਡ ਆਫ ਰਾਮਾਇਣ’ ਯੂਟਿਊਬ ਚੈਨਲ ‘ਤੇ ਲਾਂਚ ਕੀਤਾ ਗਿਆ। ਰਿਲੀਜ਼ ਹੋਣ ਦੇ ਮਹਿਜ਼ 5 ਘੰਟਿਆਂ ਦੇ ਅੰਦਰ ਹੀ ਇਸ ਨੂੰ 6 ਮਿਲੀਅਨ (60 ਲੱਖ) ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ 4.5 ਲੱਖ ਲਾਈਕਸ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਮੈਂਟਸ ਕਰਕੇ ਪ੍ਰਸ਼ੰਸਕਾਂ ਅਤੇ ਫ਼ਿਲਮੀ ਸਿਤਾਰਿਆਂ ਨੇ ਫ਼ਿਲਮ ਪ੍ਰਤੀ ਆਪਣਾ ਉਤਸ਼ਾਹ ਜ਼ਾਹਰ ਕੀਤਾ ਹੈ। ਕਿਸੇ ਵੀ ਭਾਰਤੀ ਫ਼ਿਲਮ ਦੇ ਟੀਜ਼ਰ ਲਈ ਇੰਨੇ ਘੱਟ ਸਮੇਂ ਵਿੱਚ ਅਜਿਹਾ ਹੁੰਗਾਰਾ ਮਿਲਣਾ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

ਟੀਜ਼ਰ ਦੀਆਂ ਖ਼ਾਸ ਗੱਲਾਂ

ਟੀਜ਼ਰ ਦੀ ਸ਼ੁਰੂਆਤ ਰਣਬੀਰ ਕਪੂਰ ਦੀ ਸ਼ਾਹੀ ਦਿੱਖ ਨਾਲ ਹੁੰਦੀ ਹੈ, ਜਿੱਥੇ ਉਨ੍ਹਾਂ ਨੂੰ ਮਹਿਲ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਵਨਵਾਸ ਦੌਰਾਨ ਉਨ੍ਹਾਂ ਦੇ ਸੰਘਰਸ਼ਪੂਰਨ ਜੀਵਨ ਦੀ ਝਲਕ ਮਿਲਦੀ ਹੈ। ਟੀਜ਼ਰ ਵਿੱਚ ਰਣਬੀਰ ਦੇ ਨਾਲ ਸਾਈ ਪੱਲਵੀ (ਸੀਤਾ ਦੇ ਰੂਪ ਵਿੱਚ) ਅਤੇ ਲਕਸ਼ਮਣ ਦੇ ਕਿਰਦਾਰ ਦੀ ਵੀ ਝਲਕ ਦਿਖਾਈ ਗਈ ਹੈ। ਸਭ ਤੋਂ ਵੱਧ ਚਰਚਾ ਟੀਜ਼ਰ ਦੇ ਅੰਤ ਵਿੱਚ ਸੁਪਰਸਟਾਰ ਯਸ਼ ਦੀ ਰਾਵਣ ਵਜੋਂ ਦਿਖਾਈ ਗਈ ਲੁੱਕ ਅਤੇ ‘ਪੁਸ਼ਪਕ ਵਿਮਾਨ’ ਦੀ ਹੋ ਰਹੀ ਹੈ, ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ।

ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ ਮਹਾਂਗਾਥਾ

ਨਮਿਤ ਮਲਹੋਤਰਾ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ ਦੋ ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫਿਲਮ ਦਾ ਪਹਿਲਾ ਭਾਗ ਸਾਲ 2026 ਦੀ ਦੀਵਾਲੀ ‘ਤੇ ਸਿਨੇਮਾਘਰਾਂ ਵਿੱਚ ਦਸਤਕ ਦੇਵੇਗਾ। ਦੂਜਾ ਭਾਗ ਸਾਲ 2027 ਦੀ ਦੀਵਾਲੀ ਤੱਕ ਰਿਲੀਜ਼ ਹੋਣ ਦੀ ਉਮੀਦ ਹੈ। ਇਸ ਫ਼ਿਲਮ ਵਿੱਚ ਰਣਬੀਰ ਕਪੂਰ, ਸਾਈ ਪੱਲਵੀ, ਯਸ਼ ਤੋਂ ਇਲਾਵਾ ਸਨੀ ਦਿਓਲ (ਹਨੂਮਾਨ ਵਜੋਂ), ਰਵੀ ਦੂਬੇ ਅਤੇ ਹੋਰ ਨਾਮੀ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਸ਼ਾਨਦਾਰ ਸੈੱਟ ਅਤੇ ਸੰਗੀਤ ਨੇ ਪਹਿਲੀ ਝਲਕ ਵਿੱਚ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਫ਼ਿਲਮ ਸਾਬਤ ਹੋ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਤਰਨ ਤਾਰਨ ‘ਚ ਤੇਜ਼ ਰਫ਼ਤਾਰ ‘ਥਾਰ’ ਦਾ ਕਹਿਰ: ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *