ਮੁੰਬਈ : ਮਨੋਰੰਜਨ ਅਤੇ ਫਿਟਨੈਸ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰਿਐਲਿਟੀ ਸ਼ੋਅ ‘ਸਪਲਿਟਸਵਿਲਾ 7’ ਦੇ ਪ੍ਰਸਿੱਧ ਮੁਕਾਬਲੇਬਾਜ਼ ਅਤੇ ਮਸ਼ਹੂਰ ਫਿਟਨੈਸ ਆਈਕਨ ਮਯੰਕ ਪਵਾਰ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਮਯੰਕ ਸਿਰਫ਼ 37 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਫਿਟਨੈਸ ਇੰਡਸਟਰੀ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਜਾਣਕਾਰੀ
View this post on Instagram
ਮਯੰਕ ਪਵਾਰ ਦੀ ਟੀਮ ਨੇ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਸ ਭਾਣੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ਵਿੱਚ ਲਿਖਿਆ ਗਿਆ, “ਇੱਕ ਭਰਾ, ਇੱਕ ਚੈਂਪੀਅਨ, ਇੱਕ ਮੈਂਟਰ ਅਤੇ ਕਈਆਂ ਲਈ ਪ੍ਰੇਰਨਾ ਸਰੋਤ… ਮਯੰਕ ਪਵਾਰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ।” ਟੀਮ ਨੇ ਦੱਸਿਆ ਕਿ 6 ਵਾਰ ਦੇ ਮਿਸਟਰ ਇੰਡੀਆ ਤੇ ਸੈਲੀਬ੍ਰਿਟੀ ਫਿਟਨੈਸ ਟ੍ਰੇਨਰ ਮਯੰਕ ਹੁਣ ਸਾਡੇ ਵਿਚਕਾਰ ਨਹੀਂ ਰਹੇ।
ਜਦੋਂ ਮਯੰਕ ਨੂੰ ਦੇਖ ਕੇ ਰੋ ਪਈ ਸੀ ਸੰਨੀ ਲਿਓਨੀ
View this post on Instagram
ਮਯੰਕ ਪਵਾਰ ਰਿਐਲਿਟੀ ਸ਼ੋਅ ਦੀ ਦੁਨੀਆ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ। ‘ਸਪਲਿਟਸਵਿਲਾ 7’ ਵਿੱਚ ਉਨ੍ਹਾਂ ਦੀ ਸ਼ਖਸੀਅਤ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਇੱਕ ਭਾਵੁਕ ਪਲ ਨੂੰ ਯਾਦ ਕਰਦਿਆਂ ਪ੍ਰਸ਼ੰਸਕ ਦੱਸ ਰਹੇ ਹਨ ਕਿ ਜਦੋਂ ਮਯੰਕ ਸ਼ੋਅ ਤੋਂ ਬਾਹਰ ਹੋਏ ਸਨ, ਤਾਂ ਸ਼ੋਅ ਦੀ ਹੋਸਟ ਸੰਨੀ ਲਿਓਨੀ ਆਪਣੇ ਹੰਝੂ ਨਹੀਂ ਰੋਕ ਸਕੀ ਸੀ ਅਤੇ ਉਨ੍ਹਾਂ ਨੇ ਮਯੰਕ ਨੂੰ ਗਲੇ ਲਗਾ ਕੇ ਵਿਦਾ ਕੀਤਾ ਸੀ।
ਫਿਟਨੈਸ ਜਗਤ ਦਾ ਵੱਡਾ ਨਾਮ
1 ਜਨਵਰੀ 1989 ਨੂੰ ਜਨਮੇ ਮਯੰਕ ਪਵਾਰ ਨੇ ਬਤੌਰ ਬਾਡੀ ਬਿਲਡਰ ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਉਹ ਨਾ ਸਿਰਫ਼ 7 ਵਾਰ ਮਿਸਟਰ ਇੰਡੀਆ ਰਹੇ, ਸਗੋਂ ਉਨ੍ਹਾਂ ਨੇ ਮਿਸਟਰ ਏਸ਼ੀਆ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਲੱਖਾਂ ਨੌਜਵਾਨ ਉਨ੍ਹਾਂ ਦੀ ਫਿਟਨੈਸ ਯਾਤਰਾ ਤੋਂ ਪ੍ਰੇਰਨਾ ਲੈਂਦੇ ਸਨ। 23 ਫਰਵਰੀ ਨੂੰ ਹੋਈ ਉਨ੍ਹਾਂ ਦੀ ਬੇਵਕਤੀ ਮੌਤ ਨੇ ਕਈ ਸਵਾਲ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਛੱਡ ਦਿੱਤਾ ਹੈ।
ਅੱਜ ਹੋਵੇਗੀ ਸ਼ੋਕ ਸਭਾ
ਮਯੰਕ ਪਵਾਰ ਦੀ ਅੰਤਿਮ ਵਿਦਾਇਗੀ ਅਤੇ ਸ਼ੋਕ ਸਭਾ ਅੱਜ, 25 ਫਰਵਰੀ ਨੂੰ ਸ਼ਾਮ 5 ਤੋਂ 6 ਵਜੇ ਦੇ ਵਿਚਕਾਰ ਰਾਣਾ ਪ੍ਰਤਾਪ ਬਾਗ ਸਥਿਤ ਵਾਲਮੀਕਿ ਮੰਦਰ ਵਿੱਚ ਰੱਖੀ ਗਈ ਹੈ। ਸੋਸ਼ਲ ਮੀਡੀਆ ‘ਤੇ ਸੈਲੀਬ੍ਰਿਟੀਜ਼ ਅਤੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



