ਸ਼ਿਮਲਾ : ਦੇਸ਼ ਦੇ ਫਾਰਮਾਸਿਊਟੀਕਲ ਹੱਬ ਵਜੋਂ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਲਈ ਜਨਵਰੀ 2026 ਦਾ ਮਹੀਨਾ ਚਿੰਤਾਜਨਕ ਖ਼ਬਰਾਂ ਲੈ ਕੇ ਆਇਆ ਹੈ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਵੱਲੋਂ ਜਾਰੀ ਤਾਜ਼ਾ ਮਹੀਨਾਵਾਰ ਡਰੱਗ ਅਲਰਟ ਵਿੱਚ ਦੇਸ਼ ਭਰ ਦੀਆਂ ਫੇਲ੍ਹ ਹੋਈਆਂ ਦਵਾਈਆਂ ਵਿੱਚੋਂ ਇੱਕ-ਤਿਹਾਈ ਹਿੱਸਾ ਇਕੱਲੇ ਹਿਮਾਚਲ ਪ੍ਰਦੇਸ਼ ਦਾ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਸੂਬੇ ਦੀਆਂ 71 ਮਹੱਤਵਪੂਰਨ ਦਵਾਈਆਂ ਗੁਣਵੱਤਾ ਦੇ ਮਿਆਰਾਂ ‘ਤੇ ਖਰੀਆਂ ਨਹੀਂ ਉਤਰੀਆਂ।
ਹਰ ਤੀਜੀ ਫੇਲ੍ਹ ਦਵਾਈ ਹਿਮਾਚਲ ਦੀ
ਰਿਪੋਰਟ ਅਨੁਸਾਰ, ਦੇਸ਼ ਭਰ ਵਿੱਚ ਕੁੱਲ 215 ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ 71 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਰੋਜ਼ਾਨਾ ਵਰਤੋਂ ਦੀਆਂ ਅਹਿਮ ਦਵਾਈਆਂ ਸ਼ਾਮਲ ਹਨ ਜਿਵੇਂ ਕਿ ਐਲਰਜੀ ਅਤੇ ਅਸਥਮਾ ਦੀਆਂ ਦਵਾਈਆਂ, ਦਰਦ ਨਿਵਾਰਕ ਅਤੇ ਬੁਖ਼ਾਰ ਦੀਆਂ ਗੋਲੀਆਂ ਅਤੇ ਐਂਟੀਬਾਇਓਟਿਕਸ ਅਤੇ 16 ਤਰ੍ਹਾਂ ਦੇ ਕਫ਼-ਕੋਲਡ ਸਿਰਪ ਆਦਿ ਹਨ।
3 ਦਵਾਈਆਂ ਨਕਲੀ ਘੋਸ਼ਿਤ
ਸਭ ਤੋਂ ਹੈਰਾਨੀਜਨਕ ਖੁਲਾਸਾ 3 ਨਕਲੀ ਦਵਾਈਆਂ ਨੂੰ ਲੈ ਕੇ ਹੋਇਆ ਹੈ। ਜਾਂਚ ਵਿੱਚ ਓਫਲੋਕਸਾਸਿਨ-ਓਰਨੀਡਾਜ਼ੋਲ, ਐਜ਼ੀਥਰੋਮਾਈਸਿਨ ਅਤੇ ਟ੍ਰਿਪਸਿਨ-ਕਾਇਮੋਟ੍ਰਿਪਸਿਨ ਟੈਬਲੇਟਸ ਨੂੰ ‘ਸਪਿਊਰੀਅਸ’ (ਨਕਲੀ) ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਦੋਂ ਜਾਂਚ ਟੀਮ ਨੇ ਸਬੰਧਤ ਕੰਪਨੀਆਂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਇਹ ਬੈਚ ਬਣਾਉਣ ਜਾਂ ਸਪਲਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਨਾਲ ਬਾਜ਼ਾਰ ਵਿੱਚ ਵੱਡੇ ਪੱਧਰ ‘ਤੇ ਨਕਲੀ ਦਵਾਈਆਂ ਦੇ ਰੈਕੇਟ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Mohali Cylinder Blast : ਗੈਸ ਸਿਲੰਡਰ ਫਟਣ ਕਾਰਨ ਹੋਇਆ ਵੱਡਾ ਧਮਾਕਾ, ਬੱਚੇ ਸਮੇਤ ਦੋ ਗੰਭੀਰ ਜ਼ਖ਼ਮੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



