ਭਾਰਤੀ ਖਿਡਾਰਨਾਂ ਨੇ ਕੀਤਾ ਭਾਰਤ ਦਾ ਨਾਮ ਰੋਸ਼ਨ : ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰ ‘ਚ ਦਿੱਤੀ ਮਾਤ, ਪਹਿਲੀ ਵਾਰ ਜਿੱਤੀ T20 series

ਐਡੀਲੇਡ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਐਡੀਲੇਡ ਦੇ ਮੈਦਾਨ ‘ਤੇ ਇਤਿਹਾਸ ਰਚ ਦਿੱਤਾ ਹੈ। ਤੀਜੇ ਅਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 17…

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਐਡੀਲੇਡ ਦੇ ਮੈਦਾਨ 'ਤੇ ਇਤਿਹਾਸ ਰਚ ਦਿੱਤਾ ਹੈ। ਤੀਜੇ ਅਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿੱਚ ਆਸਟ੍ਰੇਲੀਆ

ਐਡੀਲੇਡ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਐਡੀਲੇਡ ਦੇ ਮੈਦਾਨ ‘ਤੇ ਇਤਿਹਾਸ ਰਚ ਦਿੱਤਾ ਹੈ। ਤੀਜੇ ਅਤੇ ਫੈਸਲਾਕੁੰਨ ਟੀ-20 ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 17 ਸਕੋਰ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆਈ ਸਰਜ਼ਮੀਨ ‘ਤੇ ਕੋਈ ਟੀ-20 ਸੀਰੀਜ਼ ਜਿੱਤੀ ਹੋਵੇ।

ਮੰਧਾਨਾ ਤੇ ਜੈਮਿਮਾ ਦੇ ਅਰਧ-ਸੈਂਕੜਿਆਂ ਨੇ ਮਾਰੀ ਬਾਜ਼ੀ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ (7) ਦੇ ਜਲਦੀ ਆਊਟ ਹੋਣ ਤੋਂ ਬਾਅਦ ਸਮ੍ਰਿਤੀ ਮੰਧਾਨਾ ਅਤੇ ਜੈਮਿਮਾ ਰੌਡਰਿਗਜ਼ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਮੰਧਾਨਾ ਨੇ 55 ਗੇਂਦਾਂ ਵਿੱਚ 82 ਸਕੋਰ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਦੂਜੇ ਪਾਸੇ ਜੈਮਿਮਾ ਨੇ 46 ਗੇਂਦਾਂ ਵਿੱਚ 59 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਪਾਰੀਆਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 176 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

ਭਾਰਤੀ ਗੇਂਦਬਾਜ਼ਾਂ ਦਾ ਕਹਿਰ

177 ਸਕੋਰ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਭਾਰਤੀ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਝਟਕਾ ਕੇ ਮੇਜ਼ਬਾਨ ਟੀਮ ਨੂੰ ਦਬਾਅ ਵਿੱਚ ਰੱਖਿਆ। ਆਸਟ੍ਰੇਲੀਆ ਵੱਲੋਂ ਸਿਰਫ਼ ਐਸ਼ਲੇ ਗਾਰਡਨਰ (57 ਦੌੜਾਂ) ਹੀ ਟਿਕ ਕੇ ਖੇਡ ਸਕੀ, ਜਦਕਿ 6 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ। ਪੂਰੀ ਆਸਟ੍ਰੇਲੀਆਈ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 159 ਦੌੜਾਂ ਹੀ ਬਣਾ ਸਕੀ।

ਸ੍ਰੀ ਚਰਣੀ ਅਤੇ ਸ਼੍ਰੇਅੰਕਾ ਪਾਟਿਲ ਦੀ ਘਾਤਕ ਗੇਂਦਬਾਜ਼ੀ

ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਸ੍ਰੀ ਚਰਣੀ ਅਤੇ ਸ਼੍ਰੇਅੰਕਾ ਪਾਟਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਆਪਣੇ ਨਾਮ ਕੀਤੀਆਂ। ਅਰੁੰਧਤੀ ਰੈੱਡੀ ਨੇ 2 ਅਤੇ ਰੇਣੁਕਾ ਸਿੰਘ ਨੇ 1 ਸਫਲਤਾ ਹਾਸਲ ਕੀਤੀ। ਸ਼੍ਰੇਅੰਕਾ ਪਾਟਿਲ, ਜਿਸ ਨੂੰ ਕ੍ਰਾਂਤੀ ਗੌੜ ਦੀ ਜਗ੍ਹਾ ਪਲੇਇੰਗ-11 ਵਿੱਚ ਸ਼ਾਮਲ ਕੀਤਾ ਗਿਆ ਸੀ, ਨੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਿਤ ਕਰਦਿਆਂ ਆਸਟ੍ਰੇਲੀਆ ਦੇ ਮੱਧਕ੍ਰਮ ਨੂੰ ਝੰਜੋੜ ਕੇ ਰੱਖ ਦਿੱਤਾ।

ਸੀਰੀਜ਼ ਤੇ ਕਬਜ਼ਾ

ਇਸ ਜਿੱਤ ਨਾਲ ਹਰਮਨਪ੍ਰੀਤ ਬ੍ਰਿਗੇਡ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਦੁਨੀਆ ਦੀ ਕਿਸੇ ਵੀ ਟੀਮ ਨੂੰ ਉਨ੍ਹਾਂ ਦੇ ਘਰ ਵਿੱਚ ਹਰਾਉਣ ਦੀ ਸਮਰੱਥਾ ਰੱਖਦੀ ਹੈ। ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਵਿਰੁੱਧ ਉਨ੍ਹਾਂ ਦੀ ਹੀ ਧਰਤੀ ‘ਤੇ ਸੀਰੀਜ਼ ਜਿੱਤਣਾ ਭਾਰਤੀ ਮਹਿਲਾ ਕ੍ਰਿਕਟ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

PM ਨਰਿੰਦਰ ਮੋਦੀ ਰੱਖਣਗੇ ਉੱਤਰੀ ਭਾਰਤ ਦੀ ਪਹਿਲੀ ‘ਸੈਮੀਕੰਡਕਟਰ ਯੂਨਿਟ’ ਦੀ ਨੀਂਹ, CM ਯੋਗੀ ਨੇ ਕੀਤਾ ਪ੍ਰੋਗਰਾਮ ਦਾ ਆਗਾਜ਼

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *