Happy 2nd anniversary Rakul and jackky : ਜੋੜੇ ਨੇ ਇੱਕ ਦੂਜੇ ਨੂੰ ਰੋਮਾਂਟਿਕ ਅੰਦਾਜ਼ ਵਿੱਚ ਕੀਤਾ wish

ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਮਸ਼ਹੂਰ ਫਿਲਮ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ…

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਮਸ਼ਹੂਰ ਫਿਲਮ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ।

ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਕੁਲਪ੍ਰੀਤ ਸਿੰਘ ਤੇ ਮਸ਼ਹੂਰ ਫਿਲਮ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ ‘ਤੇ ਇਸ ਸਟਾਰ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਦੋਵਾਂ ਦੀਆਂ ਰੋਮਾਂਟਿਕ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਰਕੁਲਪ੍ਰੀਤ ਸਿੰਘ ਨੇ ਕੀਤਾ ਸਾਂਝਾ ਭਾਵੁਕ ਨੋਟ

 

View this post on Instagram

 

A post shared by Rakul Singh (@rakulpreet)

ਰਕੁਲਪ੍ਰੀਤ ਨੇ ਆਪਣੇ ਪਤੀ ਜੈਕੀ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਮੇਰੇ ਪਿਆਰ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਮੁਬਾਰਕ! ਤੁਸੀਂ ਬਿਲਕੁਲ ਮੇਰੇ ਸੁਪਨਿਆਂ ਦੇ ਰਾਜਕੁਮਾਰ ਵਰਗੇ ਹੋ। ਤੁਹਾਡੇ ਨਾਲ ਬਿਤਾਇਆ ਹਰ ਪਲ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਤੁਸੀਂ ਨਾ ਸਿਰਫ਼ ਮੇਰੇ ਸਭ ਤੋਂ ਵਧੀਆ ਦੋਸਤ ਹੋ, ਸਗੋਂ ਮੇਰੇ ਸਭ ਤੋਂ ਵੱਡੇ ਸਪੋਰਟ ਸਿਸਟਮ ਵੀ ਹੋ।” ਰਕੁਲ ਨੇ ਅੱਗੇ ਲਿਖਿਆ ਕਿ ਉਹ ਜੈਕੀ ਦੇ ਨੇਕ ਦਿਲ ਅਤੇ ਜੀਵਨ ਜਿਊਣ ਦੇ ਤਰੀਕੇ ‘ਤੇ ਮਾਣ ਮਹਿਸੂਸ ਕਰਦੀ ਹੈ।

ਜੈਕੀ ਭਗਨਾਨੀ ਨੇ ਜਤਾਇਆ ਸ਼ੁਕਰਾਨਾ

ਦੂਜੇ ਪਾਸੇ, ਜੈਕੀ ਭਗਨਾਨੀ ਨੇ ਵੀ ਆਪਣੀ ਪਤਨੀ ਲਈ ਇੱਕ ਭਾਵੁਕ ਸੰਦੇਸ਼ ਲਿਖਿਆ। ਉਨ੍ਹਾਂ ਕਿਹਾ, “ਮੇਰੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਮੈਂ ਸ਼ਾਇਦ ਕਦੇ ਇਹ ਨਹੀਂ ਦੱਸ ਸਕਾਂਗਾ ਕਿ ਤੁਸੀਂ ਮੇਰੇ ਲਈ ਕੀ ਹੋ, ਪਰ ਅੱਜ ਮੈਂ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਅਤੇ ਮੇਰੀ ਸਭ ਤੋਂ ਚੰਗੀ ਦੋਸਤ ਬਣਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।” ਜੈਕੀ ਨੇ ਅੱਗੇ ਲਿਖਿਆ ਕਿ ਇਹ ਦੋ ਸਾਲ ਦੋ ਪਲਾਂ ਵਾਂਗ ਬੀਤ ਗਏ ਕਿਉਂਕਿ ਰਕੁਲ ਦੇ ਨਾਲ ਸਮਾਂ ਜਿਵੇਂ ਰੁਕ ਜਾਂਦਾ ਹੈ।

ਜੀਵਨ ਸਾਥੀ ਬਣਨ ਤੱਕ ਦਾ ਸਫ਼ਰ

 

View this post on Instagram

 

A post shared by Jackky V Bhagnani (@jackkybhagnani)

ਦੱਸਣਯੋਗ ਹੈ ਕਿ ਰਕੁਲਪ੍ਰੀਤ ਅਤੇ ਜੈਕੀ ਕਿਸੇ ਸਮੇਂ ਇੱਕ-ਦੂਜੇ ਦੇ ਗੁਆਂਢੀ ਸਨ, ਪਰ ਉਨ੍ਹਾਂ ਦੀ ਨੇੜਤਾ ਲੌਕਡਾਊਨ ਦੌਰਾਨ ਵਧੀ। ਸਾਂਝੇ ਦੋਸਤਾਂ ਰਾਹੀਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਿਆ। ਸਾਲ 2021 ਵਿੱਚ ਇਸ ਜੋੜੇ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ ਅਤੇ ਇਸ ਤੋਂ ਠੀਕ ਤਿੰਨ ਸਾਲ ਬਾਅਦ 21 ਫਰਵਰੀ 2024 ਨੂੰ ਗੋਆ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Salim khan health update : ਅਦਾਕਾਰ ਸੰਤੋਸ਼ ਸ਼ੁਕਲਾ ਨੇ ਸਲਮਾਨ ਖਾਨ ਦੇ ਸੰਘਰਸ਼ ਅਤੇ ਪਿਓ-ਪੁੱਤ ਦੇ ਰਿਸ਼ਤੇ ‘ਤੇ ਖੋਲ੍ਹੇ ਦਿਲ ਦੇ ਭੇਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *