ਰੇਲਵੇ ਸਟੇਸ਼ਨ ‘ਤੇ ‘ਵੰਦੇ ਭਾਰਤ’ ਦਾ ਠਹਿਰਾਅ : ਸੰਸਦ ਮੈਂਬਰ ਮੀਤ ਹੇਅਰ ਨੇ ਜਤਾਈ ਖ਼ੁਸ਼ੀ

ਬਰਨਾਲਾ: ਫ਼ਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਦੇਸ਼ ਦੀ ਆਧੁਨਿਕ ‘ਵੰਦੇ ਭਾਰਤ’ ਐਕਸਪ੍ਰੈਸ ਟ੍ਰੇਨ ਦਾ ਬਰਨਾਲਾ ਵਿਖੇ ਸਟੋਪੇਜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ…

ਫ਼ਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਦੇਸ਼ ਦੀ ਆਧੁਨਿਕ 'ਵੰਦੇ ਭਾਰਤ' ਐਕਸਪ੍ਰੈਸ ਟ੍ਰੇਨ ਦਾ ਬਰਨਾਲਾ ਵਿਖੇ ਸਟੋਪੇਜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ

ਬਰਨਾਲਾ: ਫ਼ਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਦੇਸ਼ ਦੀ ਆਧੁਨਿਕ ‘ਵੰਦੇ ਭਾਰਤ’ ਐਕਸਪ੍ਰੈਸ ਟ੍ਰੇਨ ਦਾ ਬਰਨਾਲਾ ਵਿਖੇ ਸਟੋਪੇਜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਇਤਿਹਾਸਕ ਪਲ ਦਾ ਸਵਾਗਤ ਕਰਨ ਲਈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਖੁਦ ਸਟੇਸ਼ਨ ‘ਤੇ ਪਹੁੰਚੇ। ਉਨ੍ਹਾਂ ਨੇ ਟ੍ਰੇਨ ਦੇ ਡਰਾਈਵਰਾਂ ਦਾ ਸਨਮਾਨ ਕੀਤਾ ਅਤੇ ਮੁਸਾਫ਼ਰਾਂ ਨਾਲ ਮੁਲਾਕਾਤ ਕਰਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ।

ਸਦਨ ਵਿੱਚ ਉਠਾਈ ਸੀ ਆਵਾਜ਼

ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਨਾਲਾ ਵਾਸੀਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ। ਉਨ੍ਹਾਂ ਕਿਹਾ, “ਮੈਂ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਸੰਸਦ ਵਿੱਚ ਪੂਰੀ ਗੰਭੀਰਤਾ ਨਾਲ ਉਠਾਇਆ ਸੀ ਅਤੇ ਰੇਲ ਮੰਤਰੀ ਨੂੰ ਲਿਖਤੀ ਤੌਰ ‘ਤੇ ਵੀ ਬੇਨਤੀ ਕੀਤੀ ਸੀ।” ਉਨ੍ਹਾਂ ਅੱਗੇ ਦੱਸਿਆ ਕਿ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਬਰਨਾਲਾ ਵਿੱਚ ਸਟੋਪੇਜ ਦਿੱਤਾ ਜਾਵੇਗਾ, ਜੋ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਇਸ ਸਹੂਲਤ ਲਈ ਰੇਲ ਵਿਭਾਗ ਦਾ ਧੰਨਵਾਦ ਵੀ ਕੀਤਾ।

ਕ੍ਰੈਡਿਟ ਦੀ ਰਾਜਨੀਤੀ

ਟ੍ਰੇਨ ਦੇ ਸਟੋਪੇਜ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ‘ਤੇ ਬੋਲਦਿਆਂ ਮੀਤ ਹੇਅਰ ਨੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੁੱਝ ਆਗੂ ਬਿਨਾਂ ਵਜ੍ਹਾ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਮੀਤ ਹੇਅਰ ਅਨੁਸਾਰ, ਲੋਕਾਂ ਦੀ ਆਵਾਜ਼ ਸਦਨ ਵਿੱਚ ਉਨ੍ਹਾਂ ਵੱਲੋਂ ਬੁਲੰਦ ਕੀਤੀ ਗਈ ਸੀ, ਜਦਕਿ ਭਾਜਪਾ ਆਗੂ ਸਿਰਫ਼ ਸਿਆਸੀ ਬਿਆਨਬਾਜ਼ੀ ਕਰਕੇ ਵਾਧੂ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ।

ਟ੍ਰੇਨ ਰਾਹੀਂ ਯਾਤਰੀਆਂ ਨੂੰ ਹੋਣ ਵਾਲੇ ਫਾਇਦੇ

ਬਰਨਾਲਾ ਵਿੱਚ ਵੰਦੇ ਭਾਰਤ ਦੇ ਠਹਿਰਾਅ ਨਾਲ ਵਪਾਰੀਆਂ ਅਤੇ ਆਮ ਲੋਕਾਂ ਨੂੰ ਦਿੱਲੀ ਆਉਣ-ਜਾਣ ਵਿੱਚ ਵੱਡੀ ਸਹੂਲਤ ਮਿਲੇਗੀ। ਟ੍ਰੇਨ ਦੇ ਵੇਰਵੇ ਕੁਝ ਇਸ ਅਨੁਸਾਰ ਹਨ। ਬਰਨਾਲਾ ਤੋਂ ਦਿੱਲ ਟ੍ਰੇਨ ਸਵੇਰੇ 9:59 ਵਜੇ ਬਰਨਾਲਾ ਤੋਂ ਰਵਾਨਾ ਹੁੰਦੀ ਹੈ। ਦਿੱਲੀ ਤੋਂ ਵਾਪਸੀ ਰਾਤ ਨੂੰ 8:20 ਵਜੇ ਇਹ ਟ੍ਰੇਨ ਬਰਨਾਲਾ ਪਹੁੰਚ ਕੇ ਫ਼ਿਰੋਜ਼ਪੁਰ ਲਈ ਰਵਾਨਾ ਹੁੰਦੀ ਹੈ। ਸਟੋਪੇਜ ਦੋਵੇਂ ਪਾਸਿਓਂ ਟ੍ਰੇਨ ਦਾ 2 ਮਿੰਟ ਦਾ ਸਟਾਪ ਦਿੱਤਾ ਗਿਆ ਹੈ। ਸਹੂਲਤ ਯਾਤਰੀਆਂ ਲਈ ਆਨਲਾਈਨ ਟਿਕਟ ਬੁਕਿੰਗ ਦੀ ਸੁਵਿਧਾ ਉਪਲਬਧ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

ਕੈਬਨਿਟ ਮੰਤਰੀ ਅਨਿਲ ਵਿਜ ਵੱਲੋਂ ਮਹਿਲਾ IPS ਅਧਿਕਾਰੀ ਨਾਲ ਕੀਤੇ ਵਤੀਰੇ ਦੀ ਚੌਤਰਫ਼ਾ ਨਿੰਦਾ, ਸਾਬਕਾ ਪੁਲਿਸ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *