ਨਵੀਂ ਦਿੱਲੀ : ਚੈੱਕ ਬਾਊਂਸ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਰਾਜਪਾਲ ਯਾਦਵ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਦਿੱਲੀ ਹਾਈਕੋਰਟ ਅੱਜ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਰਾਜਪਾਲ ਦੇ ਵਕੀਲ ਦੀਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਹੋਈ ਸੀ, ਜਿਸ ਕਾਰਨ ਮਾਮਲੇ ਨੂੰ ਅੱਗੇ ਪਾ ਦਿੱਤਾ ਗਿਆ ਸੀ। ਹੁਣ ਪੂਰੀ ਇੰਡਸਟਰੀ ਦੀਆਂ ਨਜ਼ਰਾਂ ਅੱਜ ਦੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ।
ਸੋਨੂੰ ਸੂਦ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ
ਅਦਾਲਤੀ ਸੁਣਵਾਈ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਆਪਣੇ ਦੋਸਤ ਰਾਜਪਾਲ ਯਾਦਵ ਦੇ ਸਮਰਥਨ ਵਿੱਚ ਨਿੱਤਰ ਆਏ ਹਨ। ਸੋਨੂੰ ਸੂਦ ਨੇ ‘ਐਕਸ’ ‘ਤੇ ਲਿਖਿਆ ਕਿ, “ਅੱਜ ਸਾਡੇ ਭਰਾ ਰਾਜਪਾਲ ਯਾਦਵ ਲਈ ਬਹੁਤ ਵੱਡਾ ਦਿਨ ਹੈ। ਅਸੀਂ ਦੁਆ ਕਰਦੇ ਹਾਂ ਕਿ ਸਭ ਕੁਝ ਸਹੀ ਰਹੇ ਤੇ ਉਨ੍ਹਾਂ ਨੂੰ ਉਹ ਰਾਹਤ ਮਿਲੇ ਜਿਸ ਦੇ ਉਹ ਹੱਕਦਾਰ ਹਨ। ਉਹ ਇੱਕ ਵਿਲੱਖਣ ਪ੍ਰਤਿਭਾ ਅਤੇ ਬਹੁਤ ਨੇਕ ਇਨਸਾਨ ਹਨ। ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਦੋਂ ਤੱਕ ਕੋਸ਼ਿਸ਼ਾਂ ਜਾਰੀ ਰੱਖਾਂਗੇ ਜਦੋਂ ਤੱਕ ਸਭ ਠੀਕ ਨਹੀਂ ਹੋ ਜਾਂਦਾ।”
ਬਾਲੀਵੁੱਡ ਦੇ ਕਈ ਦਿੱਗਜ ਅਦਾਕਾਰਾ ਨੇ ਕੀਤਾ ਮਦਦ
Today is an important day for our brother Rajpal Yadav bhai. Praying that things move in the right direction and he gets the relief he deserves. He’s a rare talent and a wonderful soul. Let’s not let the momentum die, we stand with him and will keep going till things are right.…
— sonu sood (@SonuSood) February 16, 2026
ਰਾਜਪਾਲ ਯਾਦਵ ਦੀ ਜੇਲ੍ਹ ਯਾਤਰਾ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਉਨ੍ਹਾਂ ਦੀ ਮਦਦ ਲਈ ਇਕਜੁੱਟ ਦਿਖਾਈ ਦੇ ਰਹੀ ਹੈ। ਸੋਨੂੰ ਸੂਦ ਨੇ ਸਭ ਤੋਂ ਪਹਿਲਾਂ ਪਹਿਲ ਕਰਦਿਆਂ ਰਾਜਪਾਲ ਨੂੰ ਇੱਕ ਫਿਲਮ ਦੀ ਪੇਸ਼ਕਸ਼ ਕੀਤੀ ਸੀ ਅਤੇ ਇੰਡਸਟਰੀ ਨੂੰ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਸੀ। ਇਸ ਮੁਹਿੰਮ ਤੋਂ ਬਾਅਦ ਸਲਮਾਨ ਖਾਨ, ਅਜੇ ਦੇਵਗਨ, ਵਰੁਣ ਧਵਨ, ਗੁਰਮੀਤ ਚੌਧਰੀ, ਅਨੂਪ ਜਲੋਟਾ ਅਤੇ ਕੇਆਰਕੇ ਵਰਗੇ ਕਈ ਵੱਡੇ ਨਾਮ ਉਨ੍ਹਾਂ ਦੀ ਵਿੱਤੀ ਸਹਾਇਤਾ ਲਈ ਅੱਗੇ ਆਏ ਹਨ।
ਕੀ ਅੱਜ ਮਿਲੇਗੀ ਰਾਹਤ?
ਰਾਜਪਾਲ ਯਾਦਵ ਲੰਬੇ ਸਮੇਂ ਤੋਂ ਕਾਨੂੰਨੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਅੱਜ ਦੀ ਸੁਣਵਾਈ ਉਨ੍ਹਾਂ ਦੇ ਭਵਿੱਖ ਲਈ ਫੈਸਲਾਕੁੰਨ ਸਾਬਤ ਹੋ ਸਕਦੀ ਹੈ। ਜੇਕਰ ਅਦਾਲਤ ਉਨ੍ਹਾਂ ਦੇ ਪੱਖ ਨੂੰ ਸਵੀਕਾਰ ਕਰ ਲੈਂਦੀ ਹੈ, ਤਾਂ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਫਿਲਹਾਲ, ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Ludhiana Murder : ਮਾਡਲ ਟਾਊਨ ਦੇ ਖਾਲੀ ਮੈਦਾਨ ‘ਚੋਂ ਮਿਲੀ 55 ਸਾਲਾ ਵਿਅਕਤੀ ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ



