Punjab News: ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਸਮੇਂ ਸਬੰਧੀ ਜਾਰੀ ਕੀਤੇ ਇਹ ਆਦੇਸ਼, ਇਹ ਹੋਵੇਗਾ ਸਮਾਂ

ਮੁਹਾਲੀ: ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਵੀ ਆਦੇਸ਼ ਜਾਰੀ ਕੀਤੇ ਗਏ ਹਨ।ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਵੱਲੋਂ ਠੰਢ ਅਤੇ…

ਮੁਹਾਲੀ: ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਵੀ ਆਦੇਸ਼ ਜਾਰੀ ਕੀਤੇ ਗਏ ਹਨ।ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਵੱਲੋਂ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਸਬੰਧੀ ਡਬਲ ਸ਼ਿਫ਼ਟ ਅਧੀਨ ਚੱਲ ਰਹੇ ਸਕੂਲਾਂ ਦੇ ਸਮੇਂ ਬਾਰੇ ਹੇਠ ਅਨੁਸਾਰ ਹੁਕਮ ਲਾਗੂ ਕਰਨ ਬਾਰੇ ਆਦੇਸ਼ ਹੋਏ ਹਨ।

ਪਹਿਲੀ ਸ਼ਿਫ਼ਟ ਦਾ ਸਮਾਂ

(Morning Shift):

ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ।

ਦੂਸਰੀ ਸ਼ਿਫ਼ਟ ਦਾ ਸਮਾਂ

(Evening Shift):

ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ ਤੱਕ।

ਡਬਲ ਸ਼ਿਫ਼ਟ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਨਾਨ ਟੀਚਿੰਗ ਅਮਲੇ ਦੇ ਸਮੇਂ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਹੀ ਜਾਰੀ ਹੁਕਮ ਲਾਗੂ ਰਹਿਣਗੇ।

 

Leave a Reply

Your email address will not be published. Required fields are marked *